15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਿੰਡ ਉੱਚਾ ਬੇਟ ਦਾ 12 ਸਾਲ ਦਾ ਬੱਚਾ ਭੇਦਭਰੀ ਹਾਲਤ ’ਚ ਲਾਪਤਾ

ਫੱਤੂਢੀਂਗਾ, 14 ਅਕਤੂਬਰ (ਬਲਜੀਤ ਸਿੰਘ)-ਥਾਣਾ ਫੱਤੂਢੀਂਗਾ ਅਧੀਨ ਪੈਂਦੇ ਪਿੰਡ ਉੱਚਾ ਬੇਟ ਦੇ ਇਕ 12 ਸਾਲ ਦੇ ਬੱਚੇ ਅਭੀਜੋਤ ਸਿੰਘ ਦੇ ਅਚਾਨਕ ਘਰ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਗੁਰਸਰ ਸਾਹਿਬ ਪਿੰਡ ਸੈਫਲਾਬਾਦ ਵਿਖੇ ਕਹਿ ਕੇ ਜਾਣ ਤੋਂ ਬਾਅਦ ਵਾਪਸ ਘਰ ਨਾ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਲਾਪਤਾ ਹੋਏ ਬੱਚੇ ਅਭੀਜੋਤ ਸਿੰਘ ਦੇ ਦਾਦਾ ਬਲਬੀਰ ਸਿੰਘ ਨੇ ਦੱਸਿਆ ਕਿ 12 ਅਕਤੂਬਰ ਨੂੰ ਦੁਪਹਿਰ ਕਰੀਬ 3 ਵਜੇ ਸਕੂਲ ਆਉਣ ਤੋਂ ਬਾਅਦ ਉਹ ਹਮੇਸ਼ਾ ਦੀ ਤਰ੍ਹਾਂ ਇੱਥੋਂ 3 ਕਿੱਲੋਮੀਟਰ ਦੂਰ ਸਥਿਤ ਪਿੰਡ ਸੈਫਲਾਬਾਦ ਵਿਖੇ ਗੁਰਦੁਆਰਾ ਸ੍ਰੀ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਦੇ ਇਤਿਹਾਸਕ ਸਥਾਨ ਤੇ ਮੱਥਾ ਟੇਕਣ ਗਿਆ ਪਰ ਸ਼ਾਮ ਤੱਕ ਘਰ ਜਦ ਵਾਪਸ ਨਾ ਆਇਆ ਤਾਂ ਉਨ੍ਹਾਂ ਨੇ ਗੁਰਦੁਆਰੇ ਸਾਹਿਬ ਜਾ ਕੇ ਪਤਾ ਕੀਤਾ ਤਾਂ ਬੱਚਾ ਉੱਥੇ ਮੌਜੂਦ ਨਹੀਂ ਸੀ | ਇਸ ਸਬੰਧੀ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ਜੀ ਨੇ ਸੇਵਾਦਾਰਾ ਸਮੇਤ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਹ ਕੈਮਰਿਆਂ ਵਿਚ ਵੀ ਨਜ਼ਰ ਨਹੀਂ ਆਇਆ |ਇਸ ਤੋਂ ਬਾਅਦ ਉਨ੍ਹਾਂ ਨੇ ਥਾਣਾ ਫੱਤੂਢੀਂਗਾ ਦੀ ਪੁਲਿਸ ਨੂੰ ਵੀ ਇਸ ਸਬੰਧੀ ਜਾਣੂ ਕਰਵਾਇਆ,ਪਰ ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਬੱਚੇ ਦੀ ਕੋਈ ਉੱਘ ਸੁੱਘ ਪ੍ਰਾਪਤ ਨਹੀਂ ਹੋਈ |

Ad Position 21
No active advertisement
ਅਜੀਤ ਡੈਸਕ 15-10-2026

Ad Position 22
No active advertisement
ਪਿਛਲੀ ਖ਼ਬਰ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਦੇ ਸਕਸ਼ਮ ਸੇਠੀ ਨੇ ਚੌਕਬਾਲ ਨੈਸ਼ਨਲ ਜੇਤੂ ਖੇਡ ਕੇ ਸਕੂਲ ਦਾ ਨਾਂਅ ਰੌਸ਼ਨ... ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦਾ ਕਤਲ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਵੱਡਾ ਸਵਾਲੀਆ ਨਿਸ਼ਾਨ-ਢਿੱਲੋਂ
Ad Position 24