15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਲੈਕਚਰਾਰ ਸੁਰਜੀਤ ਸਿੰਘ ਦਾ ਡਿਊਟੀ ਜੁਆਇਨ ਕਰਨ ਮੌਕੇ ਕੀਤਾ ਭਰਵਾਂ ਸਵਾਗਤ

ਸੁਲਤਾਨਪੁਰ ਲੋਧੀ, 15 ਅਕਤੂਬਰ (ਨਰੇਸ਼ ਹੈਪੀ )-ਲੈਕਚਰਾਰ ਤੇ ਜ਼ਿਲ੍ਹਾ ਮੀਤ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਸੁਰਜੀਤ ਸਿੰਘ ਨੇ ਮਲਸੀਆਂ ਤੋਂ ਬਦਲੀ ਹੋਣ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਸੋਵਾਲ ਵਿਖੇ ਆਪਣੀ ਡਿਊਟੀ ਜੁਆਇਨ ਕੀਤੀ | ਸਕੂਲ ਪੁੱਜਣ ’ਤੇ ਇੰਚਾਰਜ ਸੰਦੀਪ ਕੁਮਾਰ, ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ, ਲੈਕਚਰਾਰ ਦਵਿੰਦਰ ਕੁਮਾਰ ਅਤੇ ਸਮੂਹ ਸਟਾਫ਼ ਵੱਲੋਂ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸਕੂਲ ਇੰਚਾਰਜ ਸੰਦੀਪ ਕੁਮਾਰ ਅਤੇ ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੋਹਲੀ ਨੇ ਸੁਰਜੀਤ ਸਿੰਘ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਤਜਰਬੇ, ਮਿਹਨਤ ਅਤੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਭਾਵਨਾ ਨਾਲ ਸਕੂਲ ਦੀਆਂ ਵਿੱਦਿਅਕ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ | ਉਨ੍ਹਾਂ ਕਿਹਾ ਕਿ ਅਧਿਆਪਕ ਕਿਸੇ ਵੀ ਸਿੱਖਿਆ ਸੰਸਥਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਅਧਿਆਪਕਾਂ ਦੇ ਆਪਸੀ ਸਹਿਯੋਗ, ਲਗਨ ਤੇ ਮਿਹਨਤ ਨਾਲ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ | ਇਸ ਮੌਕੇ ਸਮੂਹ ਸਟਾਫ਼, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜੋਗਿੰਦਰ ਸਿੰਘ ਅਤੇ ਬੂਸੋਵਾਲ ਦੇ ਸਰਪੰਚ ਬਿਕਰ ਸਿੰਘ ਨੇ ਲੈਕਚਰਾਰ ਸੁਰਜੀਤ ਸਿੰਘ ਨੂੰ ਨਵੀਂ ਪਾਰੀ ਲਈ ਵਧਾਈ ਦਿੱਤੀ| ਇਸ ਮੌਕੇ ਜਗਜੀਤ ਸਿੰਘ, ਦਲਵੀਰ ਸਿੰਘ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਰਮਨਦੀਪ ਸਿੰਘ, ਸਰਬਜੀਤ ਕੌਰ, ਰਾਜਵਿੰਦਰ ਕੌਰ, ਗੁਰਿੰਦਰ ਕੌਰ, ਜਗੀਰ ਸਿੰਘ, ਬਖ਼ਸ਼ੋ ਅਤੇ ਬਲਵੀਰ ਸਿੰਘ ਹਾਜ਼ਰ ਸਨ|

Ad Position 21
No active advertisement
ਅਜੀਤ ਡੈਸਕ 16-10-2026

Ad Position 22
No active advertisement
ਪਿਛਲੀ ਖ਼ਬਰ ਢਾਈ ਕਿੱਲੇ ਜ਼ਮੀਨ ਲਈ ਅੰਗਹੀਣ ਬਜ਼ੁਰਗ ਕਿਸਾਨ ਨੂੰ ਗੈਂਗਸਟਰਾਂ ਦੇ ਨਾਂਅ ’ਤੇ ਡਰਾਉਣ ਦੀ ਕੋਸ਼ਿਸ਼ ਅਗਲੀ ਖ਼ਬਰ ਵੱਖ-ਵੱਖ ਸਿੱਧ ਸ਼ਕਤੀ ਪੀਠਾਂ ਤੋਂ ਲਿਆਂਦੀਆਂ ਗਈਆਂ ਪਾਵਨ ਜੋਤਾਂ ਦਾ ਕਸਬਾ ਭੁਲੱਥ ਪਹੁੰਚਣ ਤੇ ਨਿੱਘਾ ਸਵਾਗਤ
Ad Position 24