ਡੱਲੇ ਵਾਲੇ ਮੇਲੇ ’ਤੇ ਕੈਂਪ ਲਗਾਉਣ ਵਾਲੇ ਡਾਕਟਰਾਂ ਦਾ ਵਿਸ਼ੇਸ਼ ਸਨਮਾਨ
ਸੁਲਤਾਨਪੁਰ ਲੋਧੀ, 16 ਅਕਤੂਬਰ (ਨਰੇਸ਼ ਹੈਪੀ)-ਭਾਈ ਲਾਲੂ ਜੀ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਮੌਕੇ ਇੱਥੋਂ ਦੇ ਹੋਏ ਮਹਾਨ ਪ੍ਰਚਾਰਕ ਸਾਹਿਬਾਨ ਤੇ ਗੁਰਸਿੱਖਾਂ ਨੂੰ ਸਮਰਪਿਤ ਜੋੜ ਮੇਲੇ ਦੌਰਾਨ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦੀ ਸੇਵਾ ਵਿਚ ਜਿੱਥੇ ਵੱਖ ਵੱਖ ਸਭਾ ਸੁਸਾਇਟੀਆਂ ਨੇ ਸੇਵਾਵਾਂ ਨਿਭਾਈਆਂ, ਉੱਥੇ ਪਰਮਹੰਸ ਭਾਈ ਪਾਰੋ ਜੀ ਗੁਰਮਤਿ ਸੰਗੀਤ ਕਲਾ ਕੇਂਦਰ ਵਲੋਂ U ਉੱਤਮ ਵੈਦ ਤੇ ਮੰਜੀਦਾਰ ਪ੍ਰਚਾਰਕ ਭਾਈ ਲਾਲੂ ਜੀ ਨੂੰ ਸਮਰਪਿਤ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਮੁੱਖ ਪ੍ਰਚਾਰਕ ਜ਼ਿਲ੍ਹਾ ਕਪੂਰਥਲਾ, ਡਾਕਟਰ ਤੇਜਿੰਦਰਪਾਲ ਸਿੰਘ ਅਤੇ ਪਰਮਹੰਸ ਭਾਈ ਪਾਰੋ ਜੀ ਸਮੂਹ ਟਰੱਸਟੀ ਮੈਂਬਰ ਦੇ ਉਪਰਾਲੇ ਨਾਲ ਡੱਲਾ ਸਾਹਿਬ ਵਿਖੇ ਰੰਧਾਵਾ ਹੋਮਿਓਪੈਥੀ ਹਸਪਤਾਲ ਤੇ ਰੀਸਰਚ ਸੈਂਟਰ ਸੁਲਤਾਨਪੁਰ ਲੋਧੀ ਵਲੋਂ ਫਰੀ ਹੋਮਿਓਪੈਥੀ ਮੈਡੀਕਲ ਕੈਂਪ ਲਗਾ ਕੇ ਮਰੀਜ਼ਾਂ ਦਾ ਚੈੱਕਅਪ ਕਰਨ ਦੇ ਨਾਲ ਨਾਲ ਦਵਾਈਆਂ ਵੀ ਦਿੱਤੀਆਂ ਗਈਆਂ | ਉਕਤ ਡਾਕਟਰਾਂ ਦੇ ਸਨਮਾਨ ਵਿਚ ਸੁਲਤਾਨਪੁਰ ਲੋਧੀ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ ਤੇ ਡਾ. ਤੇਜਿੰਦਰਪਾਲ ਸਿੰਘ, ਡਾਕਟਰ ਮਨਦੀਪ ਕੌਰ ਤੇ ਰੰਧਾਵਾ ਹੋਮਿਓਪੈਥੀ ਹਸਪਤਾਲ ਦੀ ਟੀਮ ਪਹੁੰਚੀ | ਇਸ ਮੌਕੇ ਡਾਕਟਰ ਜੋਗਿੰਦਰ ਸਿੰਘ ਨੇ ਵੀ ਲੋੜਵੰਦ ਮਰੀਜ਼ਾਂ ਦੀ ਸੇਵਾ ਵਿਚ ਹਾਜ਼ਰੀ ਭਰੀ | ਇਸ ਮੌਕੇ ਐਮ ਐਸ ਜੰਮੂ ਪੇਂਟ ਸੈਨੀਟਰੀ ਐਂਡ ਹਾਰਡਵੇਅਰ ਸਟੋਰ ਸੁਲਤਾਨਪੁਰ ਲੋਧੀ ਅਤੇ ਭਾਈ ਰਣਜੀਤ ਸਿੰਘ ਰਾਣਾ ਵਲੋਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਇਸ ਮੌਕੇ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਮੁੱਖ ਪ੍ਰਚਾਰਕ ਕਪੂਰਥਲਾ, ਭਾਈ ਮਨਪ੍ਰੀਤ ਸਿੰਘ ਪ੍ਰਚਾਰਕ ਤੇ ਪਰਮ ਹੰਸ ਭਾਈ ਪਾਰੋ ਜੀ ਸਮੂਹ ਟਰੱਸਟੀ ਮੈਂਬਰਾਂ ਵਲੋਂ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |