17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕਿਸਾਨ ਜਥੇਬੰਦੀਆਂ ਤੇ ਵਾਰਿਸ ਪੰਜਾਬ ਨੇ ਮੁੱਖ ਮਾਰਗ ’ਤੇ ਦਿੱਤਾ ਧਰਨਾ

ਫੱਤੂਢੀਂਗਾ, 16 ਅਕਤੂਬਰ (ਬਲਜੀਤ ਸਿੰਘ)-ਨਸ਼ਾ ਵਿਰੋਧੀ ਟਾਸਕ ਫੋਰਸ ਦੇ ਕਾਰਜਕਰਤਾ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਬੀਤੇ ਦਿਨ ਬੰਦ ਦੇ ਸੱਦੇ ਦੌਰਾਨ ਕਸਬਾ ਫੱਤੂਢੀਂਗਾ ਦਾ ਬਾਜ਼ਾਰ ਮੁਕੰਮਲ ਤੌਰ ‘ਤੇ ਬੰਦ ਰਿਹਾ | ਇਸ ਦੌਰਾਨ ਕਿਸਾਨ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ , ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵਰਕਰਾਂ ਵੱਲੋਂ ਬਾਜ਼ਾਰ ਵਿਚ ਰੋਸ ਮਾਰਚ ਕੱਢਿਆ ਗਿਆ ਤੇ ਇਸ ਦੇ ਨਾਲ ਹੀ ਕਪੂਰਥਲਾ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਮੁੱਖ ਮਾਰਗ ‘ਤੇ ਰੋਸ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਰਘਬੀਰ ਸਿੰਘ ਮਹਿਰਵਾਲ , ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਹਰਕਮਲ ਸਿੰਘ ਵਿਰਕ ਸੈਫਲਾਬਾਦ, ਤਰਲੋਕ ਸਿੰਘ ਬੂਹ, ਗੁਰਭੇਜ ਸਿੰਘ ਇਲਾਕਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਸਰਪੰਚ ਰੇਸ਼ਮ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ ਰੱਤੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਸਮੇਂ ਪੰਜਾਬ ਵਿਚ ਨਸ਼ਿਆਂ ਦਾ ਕਾਰੋਬਾਰ ਪਹਿਲੀਆਂ ਸਰਕਾਰਾਂ ਨਾਲੋਂ ਜ਼ਿਆਦਾ ਵਧਿਆ ਫੁੱਲਿਆ ਹੈ, ਜਿਸ ਕਾਰਨ ਆਏ ਦਿਨ ਹੀ ਨੌਜਵਾਨ ਮੌਤ ਤੇ ਮੂੰਹ ਵਿਚ ਜਾ ਰਹੇ ਹਨ, ਜਿਸ ਨੂੰ ਲੈ ਕੇ ਹੀ ਚਿੰਤਤ ਪਰਵਿੰਦਰ ਸਿੰਘ ਝੋਟਾ ਲਗਾਤਾਰ ਇਸ ਵਿਰੁੱਧ ਆਵਾਜ਼ ਬੁਲੰਦ ਕਰਦਾ ਆ ਰਿਹਾ ਸੀ ਜਿਸ ਦੀ ਇਸ ਸਿਆਸੀ ਪੁਲਿਸ ਸਮਗਲਰ ਗੱਠਜੋੜ ਨੇ ਹੱਤਿਆ ਕਰ ਦਿੱਤੀ | ਉਹਨਾਂ ਨੇ ਐਕਸ਼ਨ ਕਮੇਟੀ ਦੇ ਦਿੱਤੇ ਸੱਦੇ ਤਹਿਤ ਮੰਗ ਕੀਤੀ ਕਿ ਇਸ ਕਤਲ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਤੇ ਨਾਲ ਹੀ ਪੰਜਾਬ ਦਾ ਮੁੱਖ ਮੰਤਰੀ, ਪੁਲਿਸ ਮੁਖੀ ਨੈਤਿਕਤਾ ਦੇ ਆਧਾਰ ਤੇ ਆਪਣਾ ਅਸਤੀਫ਼ਾ ਦੇਣ | ਇਸ ਮੌਕੇ ਬਲਾਕ ਸੰਮਤੀ ਮੈਂਬਰ ਮੱਲ ਸਿੰਘ, ਸਾਬਕਾ ਸਰਪੰਚ ਅਮਰੀਕ ਸਿੰਘ, ਹੁਕਮ ਸਿੰਘ ਨੂਰੋਵਾਲ, ਸਾਬਕਾ ਸਰਪੰਚ ਅਮਰਜੀਤ ਸਿੰਘ ਸ਼ਾਹੀ , ਫੁੰਮਣ ਸਿੰਘ ਬਾਜਾ, ਨਿਰਮਲ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ ਦੰਦੂਪੁਰ, ਮੰਗਲ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ ਨੱਥੂਪੁਰ, ਮਨਦੀਪ ਸਿੰਘ ਖਾਨਪੁਰ, ਯੁਵਰਾਜ ਸਿੰਘ, ਬਲਵਿੰਦਰ ਸਿੰਘ ਦੇਸਲ, ਗੁਰਪ੍ਰੀਤ ਸਿੰਘ ਖਾਨਪੁਰ ਆਦਿ ਹਾਜ਼ਰ ਸਨ |

Ad Position 21
No active advertisement
ਅਜੀਤ ਡੈਸਕ 17-10-2026

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਨਡਾਲਾ ਤੋਂ ਕਰਤਾਰਪੁਰ ਤੱਕ ਰੋਸ ਮਾਰਚ ਅਗਲੀ ਖ਼ਬਰ ਭੁਲੱਥ ਵਿਖੇ ਤਹਿਸੀਲ ਚੌਕ ’ ਚ ਦਿੱਤੇ ਧਰਨੇ ’ ਚ ਵੱਖ - ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕੀਤੀ ਸ਼ਿਰਕਤ
Ad Position 24