17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਯੂਰੋਲੋਜਿਸਟ ਡਾ. ਚਰਨਜੀਤ ਸਿੰਘ ਖੁਰਾਣਾ ਹਰ ਐਤਵਾਰ ਜੇ.ਜੇ.ਐਸ. ਟਰੋਮਾ ਥਿੰਦ ਹਸਪਤਾਲ ’ਚ ਸੇਵਾਵਾਂ ਦੇਣਗੇ-ਡਾ. ਥਿੰਦ

ਕਪੂਰਥਲਾ, 16 ਅਕਤੂਬਰ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 17-10-2026
ਕਪੂਰਥਲਾ, 16 ਅਕਤੂਬਰ (ਵਿ.ਪ੍ਰ.)-ਜੇ.ਜੇ.ਐਸ. ਟਰੋਮਾ ਤੇ ਥਿੰਦ ਹਸਪਤਾਲ ਪੀਰ ਚੌਧਰੀ ਰੋਡ ਕਪੂਰਥਲਾ ’ਚ ਮਹੀਨੇ ’ਚ ਹਰ ਐਤਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਉੱਘੇ ਯੂਰੋਲੋਜਿਸਟ ਡਾ. ਚਰਨਜੀਤ ਸਿੰਘ ਖੁਰਾਣਾ ਸੇਵਾਵਾਂ ਨਿਭਾਉਣਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਪ੍ਰੇਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਡਾ. ਖੁਰਾਣਾ, ਮੂਤਰ ਪ੍ਰਣਾਲੀ ਤੇ ਪ੍ਰਜਨਨ ਸਿਹਤ ਦੀ ਦੇਖਭਾਲ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਪੱਥਰੀ, ਪ੍ਰੋਸਟੇਟ ਦੀਆਂ ਸਮੱਸਿਆਵਾਂ, ਡਾਇਲੈਸਿਸ ਤੇ ਐਕਸੈੱਸ ਸਰਜਰੀਆਂ, ਬਲੈਡਰ ਤੇ ਪ੍ਰੋਸਟੇਟ ਕੈਂਸਰ, ਕਿਡਨੀ ਟਰਾਂਸਪਲਾਂਟ ਤੇ ਹੋਰ ਬਿਮਾਰੀਆਂ ਦਾ ਇਲਾਜ ਕਰਨਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਇਸ ਸਬੰਧੀ ਕੋਈ ਸਮੱਸਿਆ ਹੋਵੇ ਤਾਂ ਉਹ ਐਤਵਾਰ ਵਾਲੇ ਦਿਨ ਜੇ.ਜੇ.ਐਸ. ਟਰੋਮਾ ਤੇ ਥਿੰਦ ਹਸਪਤਾਲ ਵਿਚ ਡਾ. ਖੁਰਾਣਾ ਨਾਲ ਸੰਪਰਕ ਕਰਨ |
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬੇਗੋਵਾਲ ਨਗਰ ਪੰਚਾਇਤ ਦਫ਼ਤਰ ’ਚ ਮੀਟਿੰਗ ਅਗਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸੰਬੰਧੀ ਗੁਰਮਤਿ ਸਮਾਗਮ ਅੱਜ
Ad Position 24