16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮੁਸਲਿਮ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਤੇ ਹੋਰ ਆਗੂਆਂ ਵਲੋਂ ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਨਾਲ ਮੁਲਾਕਾਤ

ਕਪੂਰਥਲਾ, 16 ਅਕਤੂਬਰ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 17-10-2026
ਕਪੂਰਥਲਾ, 16 ਅਕਤੂਬਰ (ਵਿ.ਪ੍ਰ.)-ਪੰਜਾਬ ਸਟੇਟ ਮੁਸਲਿਮ ਡਿਵੈਲਪਮੈਂਟ ਬੋਰਡ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਲਾਲ ਦੀਨ ਸੁਰਖਪੁਰ ਤੇ ਕਪੂਰਥਲਾ ਦੇ ਚੇਅਰਮੈਨ ਯਕੂਬ ਅਲੀ ਦੀ ਅਗਵਾਈ ਵਿਚ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਪ੍ਰਮੁੱਖ ਆਗੂਆਂ ਨੇ ਪੰਜਾਬ ਵਕਫ਼ ਬੋਰਡ ਦੇ ਅਸਟੇਟ ਅਫ਼ਸਰ ਹਾਰੂਨ ਰਸੀਦ ਨਾਲ ਮੁਲਾਕਾਤ ਕੀਤੀ | ਮੀਟਿੰਗ ਵਿਚ ਇਨ੍ਹਾਂ ਆਗੂਆਂ ਨੇ ਹਲਕਾ ਸੁਲਤਾਨਪੁਰ ਲੋਧੀ ਵਿਚ ਕਬਰਸਤਾਨ ਨਾ ਹੋਣ ਕਾਰਨ ਮੁਸਲਿਮ ਭਾਈਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ | ਮੁਲਾਕਾਤ ਉਪਰੰਤ ਅਸਟੇਟ ਅਫ਼ਸਰ ਨੇ ਮੁਸਲਿਮ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਤੇ ਹੋਰ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਹਲਕਾ ਸੁਲਤਾਨਪੁਰ ਲੋਧੀ ਵਿਚ ਬਹੁਤ ਜਲਦੀ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਕਬਰਸਤਾਨ ਲਈ ਜ਼ਮੀਨ ਅਲਾਟ ਕੀਤੀ ਜਾਵੇਗੀ | ਇਸ ਮੌਕੇ ਮੌਲਵੀ ਲਾਹੌਰੀ ਗੇਟ ਮਸਜਿਦ ਕਪੂਰਥਲਾ ਦੇ ਇਮਾਮ ਅਬਦੁਲ ਹਮੀਦ, ਹਾਫ਼ਿਜ਼ ਅਬਦੁਲ ਹਮੀਦ ਇਮਾਮ ਸੁਲਤਾਨਪੁਰ ਲੋਧੀ, ਧਰਮਿੰਦਰ ਕੁਮਾਰ ਆਰ.ਸੀ. ਸੁਲਤਾਨਪੁਰ ਲੋਧੀ, ਮੁਹੰਮਦ ਜੁਬੇਰ, ਮੁਹੰਮਦ ਤਬਾਰਕ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਦੀਆਂ 3 ਵਿਦਿਆਰਥਣਾਂ ਯੂਨੀਵਰਸਿਟੀ ਦੀ ਮੈਰਿਟ ਸੂਚੀ ’ਚ ਰਹੀਆਂ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਦੇ ਯਤਨ ਕੀਤੇ-ਗੰਨਮੈਨ ਗਾਰਡ...
Ad Position 24