ਪੰਚਾਇਤ ਸੰਮਤੀ ਕਪੂਰਥਲਾ ਦੀ ਮੀਟਿੰਗ-ਵੱਖ-ਵੱਖ ਮਾਮਲਿਆਂ ਬਾਰੇ ਕੀਤਾ ਗਿਆ ਵਿਚਾਰ-ਵਟਾਂਦਰਾ
ਜਨਮ ਦਿਨ ਮੁਬਾਰਕ
ਕਪੂਰਥਲਾ, 16 ਅਕਤੂਬਰ (ਵਿ. ਪ੍ਰ.)
ਕਪੂਰਥਲਾ, 16 ਅਕਤੂਬਰ (ਵਿ.ਪ੍ਰ.)-ਪੰਚਾਇਤ ਸੰਮਤੀ ਕਪੂਰਥਲਾ ਦੀ ਇਕ ਮੀਟਿੰਗ ਚੇਅਰਪਰਸਨ ਗੁਰਵਿੰਦਰ ਕੌਰ ਤੇ ਉਪ ਚੇਅਰਮੈਨ ਮਲਕੀਤ ਸਿੰਘ ਦੀ ਅਗਵਾਈ ਵਿਚ ਪੰਚਾਇਤ ਸੰਮਤੀ ਕਪੂਰਥਲਾ ਦੇ ਦਫ਼ਤਰ ਵਿਚ ਹੋਈ | ਮੀਟਿੰਗ ਵਿਚ ਪੰਚਾਇਤ ਸੰਮਤੀ ਦੇ ਦਫ਼ਤਰ ਵਿਚ ਕਰਵਾਈ ਗਈ ਸਫ਼ਾਈ ਸਬੰਧੀ ਆਏ ਖ਼ਰਚੇ, ਸੰਮਤੀ ਦੀਆਂ ਦੁਕਾਨਾਂ ਦੇ ਪਟੇਦਾਰਾਂ ਵਲੋਂ ਦਫ਼ਤਰ ਦੇ ਪਿਛਲੇ ਪਾਸੇ ਰੱਖੇ ਗਏ ਸਮਾਨ/ਕਬਾੜ ਨੂੰ ਚੁਕਾਉਣ, ਬਰਸਾਤਾਂ ਦੇ ਮੌਸਮ ਸਬੰਧੀ ਛੱਪੜਾਂ ਲਈ ਪ੍ਰਾਪਤ ਗ੍ਰਾਂਟ, ਛੱਪੜਾਂ ਦੀ ਸਫ਼ਾਈ ਤੇ ਫੋਗਿੰਗ ਕਰਵਾਉਣ, ਪੰਚਾਇਤ ਸੰਮਤੀ ਵਿਖੇ ਸਿੰਗਲ ਸਟੋਰੀ ਹਾਲ ਬਣਾਉਣ, ਸ਼ਾਮਲਾਟ ਜ਼ਮੀਨਾਂ ਦੀਆਂ ਕਰਵਾਈਆਂ ਗਈਆਂ ਬੋਲੀਆਂ ਤੋਂ ਪ੍ਰਾਪਤ ਮਾਲੀਏ ਅਤੇ ਬਾਕੀ ਜ਼ਮੀਨ ਜਿਸ ਦੀ ਬੋਲੀ ਨਹੀਂ ਹੋ ਸਕੀ ਤੇ ਨਜਾਇਜ਼ ਕਬਜੇ ਛੁਡਾਉਣ ਸਬੰਧੀ ਤੇ ਬਾਲਿਆਂ ਵਾਲਿਆਂ ਛੱਤਾਂ ਲਈ ਗਰੀਬ ਲੋਕਾਂ ਨੂੰ ਗਰਾਂਟਾਂ ਦੇਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਤੋਂ ਪਹਿਲਾਂ ਬੀਤੀ 30 ਅਪ੍ਰੈਲ ਨੂੰ ਸੰਪਤੀ ਦੀ ਮੀਟਿੰਗ ਦਾ ਰੀਵਿਊ ਵੀ ਕੀਤਾ ਗਿਆ | ਮੀਟਿੰਗ ਵਿਚ ਸੰਪਤੀ ਦੇ ਉਪ ਚੇਅਰਮੈਨ ਮਲਕੀਤ ਸਿੰਘ, ਰਾਜਵੰਤ ਕੌਰ, ਰਣਜੀਤ ਕੌਰ, ਜਗੀਰ ਸਿੰਘ, ਪਰਮਜੀਤ ਸਿੰਘ, ਪਰਮਵੀਰ ਸਿੰਘ, ਕੁਲਵਿੰਦਰ ਕੌਰ, ਕਵਿਤਾ, ਮਨਿੰਦਰ ਕੌਰ, ਰਘਬੀਰ ਸਿੰਘ (ਸਾਰੇ ਮੈਂਬਰ ਬਲਾਕ ਸੰਮਤੀ) ਤੋਂ ਇਲਾਵਾ ਸੁਪਰਡੈਂਟ ਰਵਿੰਦਰਪਾਲ ਸਿੰਘ ਰੱਖੜਾ, ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |