ਲਾਵਾਰਸ ਕੁੱਤੇ ਦੇ ਹਮਲੇ ਕਾਰਨ ਨੌਜਵਾਨ ਜ਼ਖ਼ਮੀ
ਕਪੂਰਥਲਾ, 17 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਸ਼ੇਰਗੜ੍ਹ ਵਿਖੇ ਇਕ ਨੌਜਵਾਨ ਨੂੰ ਲਾਵਾਰਸ ਕੁੱਤੇ ਨੇ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ | ਜਿਸ ਨੂੰ ਪਰਿਵਾਰਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਲਿਆਂਦਾ ਗਿਆ | ਜੇਰੇ ਇਲਾਜ ਗੁਰਸ਼ਬਦ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਮੁਹੱਲਾ ਸ਼ੇਰਗੜ੍ਹ ਨੇ ਦੱਸਿਆ ਕਿ ਉਹ ਆਪਣੇ ਘਰੋਂ ਬਾਹਰ ਘਰੇਲੂ ਸਮਾਨ ਲੈਣ ਜਾਣ ਲਈ ਨਿਕਲਿਆ ਤਾਂ ਗਲੀ ਵਿਚ ਹੀ ਇਕ ਲਾਵਾਰਸ ਕੁੱਤੇ ਨੇ ਉਸ ‘ਤੇ ਹਮਲਾ ਕਰਕੇ ਉਸਦੀ ਬਾਂਹ ’ਤੇ ਕੱਟ ਲਿਆ | ਜਿਸਦਾ ਇਲਾਜ ਡਿਊਟੀ ਡਾ. ਕਰਨਪ੍ਰੀਤ ਸਿੰਘ ਵਲੋਂ ਕੀਤਾ ਜਾ ਰਿਹਾ ਹੈ | ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਕੁੱਤੇ ਨੇ ਪਹਿਲਾਂ ਵੀ ਮੁਹੱਲੇ ਵਿਚ ਵੱਖ-ਵੱਖ ਲੋਕਾਂ ਨੂੰ ਜ਼ਖਮੀ ਕੀਤਾ ਹੈ, ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਲਾਵਾਰਸ ਕੁੱਤੇ ਨੂੰ ਕਾਬੂ ਕਰਕੇ ਡੌਗ ਸ਼ੈਲਟਰ ਵਿਚ ਭੇਜਿਆ ਜਾਵੇ ਤਾਂ ਜੋ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ |
ਕੁੱਤੇ ਦੇ ਹਮਲੇ ਕਾਰਨ ਜ਼ਖਮੀ ਹੋਇਆ ਨੌਜਵਾਨ | ਤਸਵੀਰ : ਤਿਲਕਰਾਜ
18-10-2026