ਖੈੜਾ ਬ੍ਰਦਰਜ਼ ਵਲੋਂ ਖੈੜਾ ਦੋਨਾ ਵਿਚ 59ਵਾਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਅੱਜ
ਕਪੂਰਥਲਾ, 17 ਅਕਤੂਬਰ (ਵਿ. ਪ੍ਰ.)
ਕਪੂਰਥਲਾ, 17 ਅਕਤੂਬਰ (ਵਿ.ਪ੍ਰ.)-ਖੈੜਾ ਬ੍ਰਦਰਜ਼ ਅਤੇ ਸਮੂਹ ਖੈਡਾ ਪਰਿਵਾਰ ਵਲੋਂ ਸਵ: ਪਿਤਾ ਭਾਨ ਸਿੰਘ ਤੇ ਮਾਤਾ ਸਵ: ਪ੍ਰੀਤਮ ਕੌਰ ਦੀ ਯਾਦ ’ਚ ਅੱਖਾਂ ਦਾ 59ਵਾਂ ਮੁਫ਼ਤ ਆਪ੍ਰੇਸ਼ਨ ਕੈਂਪ ਪਿੰਡ ਖੈੜਾ ਦੋਨਾ ’ਚ 18 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਲਗਾਇਆ ਜਾ ਰਿਹਾ ਹੈ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੁੰਦਨ ਸਿੰਘ ਖੈੜਾ ਯੂ.ਕੇ., ਸਵਰਨ ਸਿੰਘ ਖੈੜਾ ਯੂ.ਕੇ. ਨੇ ਦੱਸਿਆ ਕਿ ਕੈਂਪਸ ਵਿਚ ਅਰੋੜਾ ਆਈ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾ. ਅਮਨਦੀਪ ਸਿੰਘ, ਡਾ. ਚਰਨਜੀਤ ਸਿੰਘ ਤੇ ਡਾ. ਭੂਮਿਕਾ ਭੋਲਾ ਕੈਂਪ ਵਿਚ ਆਏ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਨਗੇ ਤੇ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਮੈਡੀਕਲ ਟੈੱਸਟ ਕਰਕੇ ਉਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਕੈਂਪ ’ਚ ਜਿਹੜੇ ਵਿਅਕਤੀ ਆਪ੍ਰੇਸ਼ਨ ਯੋਗ ਪਾਏ ਗਏ ਉਨ੍ਹਾਂ ਦੀਆਂ ਅੱਖਾਂ ਵਿਚ ਵੀ ਮੁਫ਼ਤ ਲੈਂਜ ਪਾਏ ਜਾਣਗੇ |