19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਹਿਕਾਰੀ ਬੈਂਕਾਂ ਵਲੋਂ ਸਹਿਕਾਰੀ ਸਭਾਵਾਂ ਦੇ ਪੁਰਾਣੇ ਤੇ ਨਵੇਂ ਹੱਦ ਕਰਜ਼ੇ ਬਣਾਉਣੇ ਬੰਦ ਕੀਤੇ ਜਾਣ ਨਾਲ ਮੈਂਬਰਾਂ ’ਚ ਰੋਸ

ਕਪੂਰਥਲਾ, 19 ਅਕਤੂਬਰ (ਅਮਰਜੀਤ ਕੋਮਲ)-ਪੰਜਾਬ ਦੀਆਂ ਸਹਿਕਾਰੀ ਬੈਂਕਾਂ ਵਲੋਂ ਸਹਿਕਾਰੀ ਸਭਾਵਾਂ ਦੇ ਪੁਰਾਣੇ ਤੇ ਨਵੇਂ ਹੱਦ ਕਰਜ਼ੇ ਬਣਾਉਣੇ ਬੰਦ ਕਰਨ, ਪੰਜ ਏਕੜ ਵਾਲੇ ਕਿਸਾਨਾਂ ਦੀ ਹਿੱਸੇਦਾਰੀ 3 ਪ੍ਰਤੀਸ਼ਤ ਤੋਂ ਵਧਾਕੇ 6 ਫ਼ੀਸਦੀ ਕਰਨ, 5 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਦੇ 2 ਲੱਖ ਰੁਪਏ ਦੇ ਹੱਦ ਕਰਜ਼ੇ ਵਿਚ ਹਿੱਸੇਦਾਰੀ 18 ਹਜ਼ਾਰ ਰੁਪਏ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਸਹਿਕਾਰੀ ਸਭਾਵਾਂ ਨਾਲ ਸਬੰਧਿਤ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਤੇ ਕਿਸਾਨ ਆਗੂ ਰਸ਼ਪਾਲ ਸਿੰਘ ਨੇ ਇਕ ਬਿਆਨ ਵਿਚ ਦੱਸਿਆ ਕਿ ਨਵੇਂ ਨਿਯਮਾਂ ਅਨੁਸਾਰ ਦੋ ਲੱਖ ਰੁਪਏ ਤੋਂ ਵੱਧ ਹੱਦ ਕਰਜ਼ੇ ਲਈ ਹੁਣ ਜ਼ਮੀਨ ਰਹਿਣ ਕੀਤੀ ਜਾਵੇਗੀ, ਜਦਕਿ ਪਹਿਲਾਂ ਅਜਿਹਾ ਕੋਈ ਨਿਯਮ ਨਹੀਂ ਸੀ ਹੁੰਦਾ | ਕਿਸਾਨ ਆਗੂਆਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਪੰਜਾਬ ਸਹਿਕਾਰੀ ਸੁਸਾਇਟੀ ਐਕਟ 1961 ਅਧੀਨ ਰਜਿਸਟਰਡ ਹਨ ਤੇ ਬੈਂਕ ਵੀ ਸਹਿਕਾਰੀ ਸੁਸਾਇਟੀ ਐਕਟ ਅਧੀਨ ਹਨ, ਭਾਵ ਪੰਜਾਬ ਦੀਆਂ ਸਹਿਕਾਰੀ ਬੈਂਕਾਂ ਤੇ ਜ਼ਿਲਿ੍ਹਆਂ ਦੀਆਂ ਬੈਂਕਾਂ ਦੋਵਾਂ ਦੇ ਬੋਰਡ ਆਫ਼ ਡਾਇਰੈਕਟਰ ਹਨ ਜੋ ਇਨ੍ਹਾਂ ਦੇ ਕੰਮਕਾਜ ਲਈ ਨਿਯਮ ਬਣਾਉਂਦੇ ਤੇ ਲਾਗੂ ਕਰਦੇ ਹੋਨ | ਐਡਵੋਕੇਟ ਰਜਿੰਦਰ ਸਿੰਘ ਰਾਣਾ ਤੇ ਰਸ਼ਪਾਲ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਬੈਂਕ ਦੀਆਂ ਮੁੱਢਲੀਆਂ ਮੈਂਬਰ ਹਨ ਭਾਵ ਸ਼ੇਅਰ ਹੋਲਡਰ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੇ. ਸੀ.

Ad Position 21
No active advertisement
ਐਸ.ਕੇ.ਐਮ. ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਤੇ ਕਿਸਾਨ ਆਗੂ ਰਸ਼ਪਾਲ ਸਿੰਘ ਦੀ ਤਸਵੀਰ | 20-10-2026
ਕਪੂਰਥਲਾ, 19 ਅਕਤੂਬਰ (ਅਮਰਜੀਤ ਕੋਮਲ)-ਪੰਜਾਬ ਦੀਆਂ ਸਹਿਕਾਰੀ ਬੈਂਕਾਂ ਵਲੋਂ ਸਹਿਕਾਰੀ ਸਭਾਵਾਂ ਦੇ ਪੁਰਾਣੇ ਤੇ ਨਵੇਂ ਹੱਦ ਕਰਜ਼ੇ ਬਣਾਉਣੇ ਬੰਦ ਕਰਨ, ਪੰਜ ਏਕੜ ਵਾਲੇ ਕਿਸਾਨਾਂ ਦੀ ਹਿੱਸੇਦਾਰੀ 3 ਪ੍ਰਤੀਸ਼ਤ ਤੋਂ ਵਧਾਕੇ 6 ਫ਼ੀਸਦੀ ਕਰਨ, 5 ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਦੇ 2 ਲੱਖ ਰੁਪਏ ਦੇ ਹੱਦ ਕਰਜ਼ੇ ਵਿਚ ਹਿੱਸੇਦਾਰੀ 18 ਹਜ਼ਾਰ ਰੁਪਏ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਸਹਿਕਾਰੀ ਸਭਾਵਾਂ ਨਾਲ ਸਬੰਧਿਤ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਤੇ ਕਿਸਾਨ ਆਗੂ ਰਸ਼ਪਾਲ ਸਿੰਘ ਨੇ ਇਕ ਬਿਆਨ ਵਿਚ ਦੱਸਿਆ ਕਿ ਨਵੇਂ ਨਿਯਮਾਂ ਅਨੁਸਾਰ ਦੋ ਲੱਖ ਰੁਪਏ ਤੋਂ ਵੱਧ ਹੱਦ ਕਰਜ਼ੇ ਲਈ ਹੁਣ ਜ਼ਮੀਨ ਰਹਿਣ ਕੀਤੀ ਜਾਵੇਗੀ, ਜਦਕਿ ਪਹਿਲਾਂ ਅਜਿਹਾ ਕੋਈ ਨਿਯਮ ਨਹੀਂ ਸੀ ਹੁੰਦਾ | ਕਿਸਾਨ ਆਗੂਆਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਪੰਜਾਬ ਸਹਿਕਾਰੀ ਸੁਸਾਇਟੀ ਐਕਟ 1961 ਅਧੀਨ ਰਜਿਸਟਰਡ ਹਨ ਤੇ ਬੈਂਕ ਵੀ ਸਹਿਕਾਰੀ ਸੁਸਾਇਟੀ ਐਕਟ ਅਧੀਨ ਹਨ, ਭਾਵ ਪੰਜਾਬ ਦੀਆਂ ਸਹਿਕਾਰੀ ਬੈਂਕਾਂ ਤੇ ਜ਼ਿਲਿ੍ਹਆਂ ਦੀਆਂ ਬੈਂਕਾਂ ਦੋਵਾਂ ਦੇ ਬੋਰਡ ਆਫ਼ ਡਾਇਰੈਕਟਰ ਹਨ ਜੋ ਇਨ੍ਹਾਂ ਦੇ ਕੰਮਕਾਜ ਲਈ ਨਿਯਮ ਬਣਾਉਂਦੇ ਤੇ ਲਾਗੂ ਕਰਦੇ ਹੋਨ | ਐਡਵੋਕੇਟ ਰਜਿੰਦਰ ਸਿੰਘ ਰਾਣਾ ਤੇ ਰਸ਼ਪਾਲ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਬੈਂਕ ਦੀਆਂ ਮੁੱਢਲੀਆਂ ਮੈਂਬਰ ਹਨ ਭਾਵ ਸ਼ੇਅਰ ਹੋਲਡਰ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੇ.ਸੀ.ਸੀ. ਸਕੀਮ ਲਾਗੂ ਕਰਨਾ ਚਾਹੁੰਦੀ ਹੈ ਫਿਰ ਸਹਿਕਾਰੀ ਸੁਸਾਇਟੀ ਐਕਟ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ | ਕਿਸਾਨ ਆਗੂਆਂ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਵਿਚ ਕਿਸਾਨਾਂ ਤੇ ਸਹਿਕਾਰੀ ਦੇ ਕਰੋੜਾਂ ਰੁਪਏ ਜਮਾਂ ਹਨ ਤੇ ਸਰਕਾਰ ਹੌਲੀ ਹੌਲੀ ਸਹਿਕਾਰਤਾ ਲਹਿਰ ਨੂੰ ਖ਼ਤਮ ਕਰਕੇ ਸਭ ਕੁੱਝ ਕਾਰਪੋਰੇਟਾਂ ਦੇ ਹੱਥ ਦੇਣਾ ਚਾਹੁੰਦੀ ਹੈ ਕਿਉਂਕਿ ਸਰਕਾਰ ਤੇ ਅਫ਼ਸਰਸ਼ਾਹੀ ਦਾ ਕਿਸਾਨਾਂ ਨਾਲ ਕੋਈ ਸਰੋਕਾਰ ਨਹੀਂ ਤੇ ਦੋਵੇਂ ਧਿਰਾਂ ਸਬਸਿਡੀ ਨੂੰ ਖ਼ਤਮ ਕਰਕੇ ਕਿਸਾਨੀ ਨੂੰ ਖੇਤੀ ਖੇਤਰ ਵਿਚੋਂ ਬਾਹਰ ਕਰਨ ਦੀ ਤਾਕ ਵਿਚ ਹਨ ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਹਿਕਾਰੀ ਬੈਂਕਾਂ ਦੇ ਇਸ ਫ਼ੈਸਲੇ ਵਿਰੁੱਧ ਡੱਟ ਕੇ ਵਿਰੋਧ ਕਰਨ ਤੇ ਅਗਲੇ ਸੰਘਰਸ਼ ਲਈ ਤਿਆਰ ਰਹਿਣ | ਇੱਥੇ ਵਰਨਣਯੋਗ ਹੈ ਕਿ ਬੈਂਕਾਂ ਦੇ ਇਸ ਫ਼ੈਸਲੇ ਦੇ ਵਿਰੋਧ ਵਿਚ ਮਾਲਵਾ ਖੇਤਰ ਦੀਆਂ ਕਿਸਾਨ ਜਥੇਬੰਦੀਆਂ ਅਤੇ ਸਭਾਵਾਂ ਨੇ ਬੀਤੀ 16 ਅਕਤੂਬਰ ਨੂੰ ਬੈਂਕਾਂ ਮੂਹਰੇ ਧਰਨੇ ਦਿੱਤੇ ਸਨ ਤੇ ਇਨ੍ਹਾਂ ਧਰਨਿਆਂ ਦੌਰਾਨ ਬੈਂਕਾਂ ਵਲੋਂ ਕੇ.ਸੀ.ਸੀ. ਸਕੀਮ ਵਾਪਸ ਲੈਣ ਦਾ ਵਾਅਦਾ ਕੀਤਾ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਸੁਲਤਾਨਪੁਰ ਲੋਧੀ ਦੀ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ, ਸਕੂਲਾਂ ਦੀ ਛੁੱਟੀ ਵੇਲੇ ਸੜਕਾਂ ’ਤੇ ਲੱਗ ਜਾਂਦਾ ਜਾਮ ਅਗਲੀ ਖ਼ਬਰ ਨਸ਼ੇ ਦਾ ਸੇਵਨ ਕਰਨ ਵਾਲੇ ਤਿੰਨ ਕਾਬੂ
Ad Position 24