22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਜੀ.ਡੀ.ਆਰ. ਸਕੂਲ ਦੇ ਪਲੇ-ਵੇ ਵਿੰਗ ਕਿਡੀਜ਼ ਵਰਲਡ ’ਚ ਗ੍ਰੈਜੂਏਸ਼ਨ ਸੈਰੇਮਨੀ

ਫਗਵਾੜਾ, 22 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਜੀ. ਡੀ.

Ad Position 21
No active advertisement
ਅਜੀਤ ਡੈਸਕ 23-10-2026
ਫਗਵਾੜਾ, 22 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਜੀ.ਡੀ.ਆਰ. ਡੇ ਬੋਰਡਿੰਗ ਪਬਲਿਕ ਸਕੂਲ ਦੇ ਪਲੇ-ਵੇ ਵਿੰਗ ਕਿਡੀਜ਼ ਵਰਲਡ, ਆਦਰਸ਼ ਨਗਰ, ਫਗਵਾੜਾ ਵਿਖੇ ਪ੍ਰੀ-ਨਰਸਰੀ ਜਮਾਤ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਲਈ ਗਰੈਜੂਏਸ਼ਨ ਸੈਰੇਮਨੀ ਕਰਵਾਈ ਗਈ| ਇਹ ਸਮਾਗਮ ਸਕੂਲ ਦੀ ਕਿਡੀਜ਼ ਵਰਲਡ ਕੋਆਰਡੀਨੇਟਰ ਮਿਸ ਪ੍ਰੀਤੀ ਸੋਨੀ ਦੀ ਸੁਚੱਜੀ ਦੇਖ-ਰੇਖ ਹੇਠ ਸੰਪੰਨ ਹੋਇਆ | ਸਮਾਗਮ ਦੀ ਸ਼ੁਰੂਆਤ ਸਕੂਲ ਦੀ ਸਵੇਰ ਦੀ ਪ੍ਰਾਰਥਨਾ ਸਭਾ ਨਾਲ ਹੋਈ, ਜਿੱਥੇ ਬੱਚਿਆਂ ਦਾ ਹੌਸਲਾ ਵਧਾਉਂਦਿਆਂ ਉਨ੍ਹਾਂ ਨੂੰ ਇਸ ਵਿਸ਼ੇਸ਼ ਦਿਨ ਲਈ ਉਤਸ਼ਾਹਿਤ ਕੀਤਾ ਗਿਆ | ਇਸ ਮੌਕੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਸਟੇਜ ‘ਤੇ ਇੱਕ ਤੋਂ ਵਧ ਕੇ ਇੱਕ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ | ਬੱਚਿਆਂ ਦੇ ਮਨਮੋਹਕ ਡਾਂਸ, ਕਵਿਤਾਵਾਂ ਅਤੇ ਗੀਤਾਂ ਨੇ ਹਾਜ਼ਰ ਸਾਰਿਆਂ ਦਾ ਮਨ ਮੋਹ ਲਿਆ | ਸਟੇਜ ’ਤੇ ਬੱਚਿਆਂ ਦੀ ਮਾਸੂਮ ਮੁਸਕਾਨ ਅਤੇ ਆਤਮ-ਵਿਸ਼ਵਾਸ ਨੇ ਪੂਰੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ | ਗਰੈਜੂਏਸ਼ਨ ਸੈਰੇਮਨੀ ਦੌਰਾਨ ਬੱਚਿਆਂ ਨੂੰ ਰਵਾਇਤੀ ਗਰੈਜੂਏਸ਼ਨ ਗਾਊਨ ਅਤੇ ਕਾਲੀਆਂ ਕੈਂਪਾਂ ਪਹਿਨਾਈਆਂ ਗਈਆਂ | ਬੱਚਿਆਂ ਨੇ ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿੱਤ ਕੁਮਾਰ ਸ਼ਰਮਾ ਤੋਂ ਆਪਣੇ ਜੀਵਨ ਦਾ ਪਹਿਲਾ ਗਰੈਜੂਏਸ਼ਨ ਸਰਟੀਫਿਕੇਟ ਪ੍ਰਾਪਤ ਕੀਤਾ | ਇਸ ਮੌਕੇ ਮਿਸ ਪ੍ਰੀਤੀ ਸੋਨੀ ਅਤੇ ਸਕੂਲ ਦੇ ਸਮੂਹ ਸਟਾਫ਼ ਨੇ ਬੱਚਿਆਂ ਨੂੰ ਅਗਲੀ ਜਮਾਤ ’ਚ ਜਾਣ ਲਈ ਢੇਰ ਸਾਰਾ ਪਿਆਰ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿੱਤ ਕੁਮਾਰ ਸ਼ਰਮਾ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ|
Ad Position 22
No active advertisement
ਪਿਛਲੀ ਖ਼ਬਰ ਸ਼ੈਲਰ ਨੂੰ ਜਾਂਦੇ ਤੇਜ਼ ਰਫ਼ਤਾਰ ਟਰੱਕ, ਟਰਾਲੀਆਂ ਤੋਂ ਪ੍ਰੇਸ਼ਾਨ ਕਮਰਾਏ ਵਾਸੀਆਂ ਵਲੋਂ ਤਹਿਸੀਲਦਾਰ ਭੁਲੱਥ ਨੂੰ ਦਿੱਤਾ ਮ... ਅਗਲੀ ਖ਼ਬਰ ਗੁਆਂਢੀਆਂ ਵਲੋਂ ਕੁੱਟਮਾਰ ਕਾਰਨ ਇਕ ਵਿਅਕਤੀ ਜ਼ਖਮੀ
Ad Position 24