ਕਰੰਟ ਲੱਗਣ ਕਾਰਨ ਇਕ ਔਰਤ ਜ਼ਖਮੀ
ਕਪੂਰਥਲਾ, 22 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਕਰਤਾਰਪੁਰ ਰੋਡ ’ਤੇ ਆਰਮੀ ਕੈਂਟ ਵਿਚ ਲੇਬਰ ਦਾ ਕੰਮ ਕਰਦੀ ਇਕ ਔਰਤ ਨੂੰ ਅਚਾਨਕ ਕਰੰਟ ਲੱਗ ਗਿਆ, ਜਿਸ ਨੂੰ ਪਹਿਲਾਂ ਬੇਹੋਸ਼ੀ ਦੀ ਹਾਲਤ ’ਚ ਆਰਮੀ ਦੇ ਹਸਪਤਾਲ ਤੇ ਫਿਰ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ | ਸਿਵਲ ਹਸਪਤਾਲ ਵਿਚ ਜੇਰੇ ਇਲਾਜ ਰੀਨਾ ਦੇਵੀ ਪਤਨੀ ਮੋਹਿੰਦਰ ਕੁਮਾਰ ਵਾਸੀ ਕਰਤਾਰਪੁਰ ਚੁੰਗੀ ਦੇ ਸਾਥੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਰਮੀ ਕੈਂਟ ਵਿਚ ਲੇਬਰ ਦਾ ਕੰਮ ਕਰ ਰਹੀ ਸੀ ਤਾਂ ਅਚਾਨਕ ਉਸਨੂੰ ਕਰੰਟ ਲੱਗ ਗਿਆ | ਜਿਸਦਾ ਇਲਾਜ ਸਿਵਲ ਹਸਪਤਾਲ ਵਿਚ ਡਿਊਟੀ ਡਾ. ਕਰਨ ਵਲੋਂ ਕੀਤਾ ਜਾ ਰਿਹਾ ਹੈ |
ਅਜੀਤ ਡੈਸਕ
23-10-2026