22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮਿਆਰੀ ਸਿੱਖਿਆ ਲਈ ਸਿੱਖਿਆ ਸੰਸਥਾਵਾਂ ਤੇ ਸਾਇੰਸ ਸਿਟੀ ਦਰਮਿਆਨ ਸਹਿਯੋਗ ਦੀ ਲੋੜ-ਡਾ. ਰਜੇਸ਼ ਗਰੋਵਰ ਸਾਇੰਸ ਸਿਟੀ ਵਿਚ ਕਰਵਾਈ ਗਈ ਸਿੱਖਿਆ ਮਾਹਿਰਾਂ ਨਾਲ ਇਕ ਮਿਲਣੀ

ਕਪੂਰਥਲਾ, 22 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਗਿਆਨਕ ਸਿੱਖਿਆ ਵੱਲ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਸਿੱਖਿਆ ਸੰਸਥਾਵਾਂ ਦੇ ਡਾਇਰੈਕਟਰ ਤੇ ਸਕੂਲ ਮੁਖੀਆਂ ਨਾਲ ਇਕ ਮਿਲਣੀ ਕਰਵਾਈ ਗਈ | ਇਸ ਤੋਂ ਪਹਿਲਾਂ ਸਿੱਖਿਆ ਮਾਹਿਰਾਂ ਨੂੰ ਵਿਗਿਆਨਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਾਇੰਸ ਸਿਟੀ ਵਿਚ ਬਣਾਈਆਂ ਗਈਆਂ ਪ੍ਰਦਰਸ਼ਨੀਆਂ ਤੇ ਗੈਲਰੀਆਂ ਦਿਖਾਈਆਂ ਗਈਆਂ | ਜਿਨ੍ਹਾਂ ਨੂੰ ਉਨ੍ਹਾਂ ਬਹੁਤ ਹੀ ਨੀਝ ਨਾਲ ਦੇਖਿਆ | ਇਨ੍ਹਾਂ ਗੈਲਰੀਆਂ ਵਿਚ ਵਿਗਿਆਨਕ ਸਿਧਾਂਤਾਂ ਨੂੰ ਵਿਵਹਾਰਿਕ ਤੇ ਪੈ੍ਰਕਟੀਕਲ ਰਾਹੀਂ ਬਹੁਤ ਹੀ ਸੁਖਾਲੇ ਢੰਗ ਨਾਲ ਸਮਝਾਇਆ ਗਿਆ | ਇਸੇ ਦੌਰਾਨ ਲਾਰਜ਼ ਫਾਰਮੈਟ ਫ਼ਿਲਮ ‘ਮਿਸ਼ਨ ਮੂਨ’ ਦਾ ਸ਼ੋਅ ਵੀ ਦਿਖਾਇਆ ਗਿਆ | ਜਿਸ ਵਿਚ ਸਿੱਖਿਆ ਮਾਹਿਰਾਂ ਨੇ ਭਾਰਤ ਦੇ ਇਸ ਮਿਸ਼ਨ ਦੀ ਸਫ਼ਲਤਾ ਲਈ ਦਰਪੇਸ਼ ਚਣੌਤੀਆਂ ਨੂੰ ਬਹੁਤ ਹੀ ਨੇੜਿਓ ਦੇਖਿਆ | ਸਾਇੰਸ ਸਿਟੀ ਵਿਚ ਕੁੱਝ ਦੇਰ ਪਹਿਲਾਂ ਸਥਾਪਿਤ ਕੀਤੇ ਗਏ ਨਵੇਂ ਕੈਪਸੂਲ ਸਿਮੂਲੇਟਰ ਦਾ ਸਿੱਖਿਆ ਮਾਹਿਰਾਂ ਨੇ ਆਨੰਦ ਮਾਣਿਆ | ਮਾਹਿਰਾਂ ਨੇ ਸਾਇੰਸ ਸਿਟੀ ਵਲੋਂ ਲੋਕਾਂ ਵਿਸ਼ੇਸ਼ ਕਰਕੇ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਜੇਸ਼ ਗਰੋਵਰ ਨੇ ਮਿਆਰੀ ਸਿੱਖਿਆ ਲਈ ਸਿੱਖਿਆ ਸੰਸਥਾਵਾਂ ਤੇ ਸਾਇੰਸ ਸਿਟੀ ਦਰਮਿਆਨ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ | ਉਨ੍ਹਾਂ ਸਿੱਖਿਆ ਮਾਹਿਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਖੇਤਰਾਂ ਦੇ ਵਿਸ਼ਿਆਂ ਦੀ ਪਹਿਚਾਣ ਕਰਨ ਜਿਨ੍ਹਾਂ ਵਿਚ ਸਾਇੰਸ ਸਿਟੀ ਨੂੰ ਸਕੂਲੀ ਬੱਚਿਆਂ ਦੇ ਪਾਠਕ੍ਰਮ ਦਾ ਪ੍ਰਭਾਵਸ਼ਾਲੀ ਹਿੱਸਾ ਬਣਾਇਆ ਜਾ ਸਕੇ |

Ad Position 21
No active advertisement
ਪੁਸ਼ਪਾ ਗੁਜਰਾਲ ਸਾਇੰਸ ਸਿਟੀ ’ਚ ਸਿੱਖਿਆ ਅਧਿਕਾਰੀਆਂ, ਸਿੱਖਿਆ ਸੰਸਥਾਵਾਂ ਦੇ ਡਾਇਰੈਕਟਰ ਤੇ ਸਕੂਲ ਮੁਖੀ ਮਿਲਣੀ ਤੋਂ ਪਹਿਲਾਂ ਸਾਇੰਸ ਸਿਟੀ ਵਿਚ ਬਣੀ ਹੈਲਥ ਗੈਲਰੀ ਦੇਖਦੇ ਹੋਏ | ਅਜੀਤ ਤਸਵੀਰ 23-10-2026
ਕਪੂਰਥਲਾ, 22 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਗਿਆਨਕ ਸਿੱਖਿਆ ਵੱਲ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਸਿੱਖਿਆ ਸੰਸਥਾਵਾਂ ਦੇ ਡਾਇਰੈਕਟਰ ਤੇ ਸਕੂਲ ਮੁਖੀਆਂ ਨਾਲ ਇਕ ਮਿਲਣੀ ਕਰਵਾਈ ਗਈ | ਇਸ ਤੋਂ ਪਹਿਲਾਂ ਸਿੱਖਿਆ ਮਾਹਿਰਾਂ ਨੂੰ ਵਿਗਿਆਨਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਾਇੰਸ ਸਿਟੀ ਵਿਚ ਬਣਾਈਆਂ ਗਈਆਂ ਪ੍ਰਦਰਸ਼ਨੀਆਂ ਤੇ ਗੈਲਰੀਆਂ ਦਿਖਾਈਆਂ ਗਈਆਂ | ਜਿਨ੍ਹਾਂ ਨੂੰ ਉਨ੍ਹਾਂ ਬਹੁਤ ਹੀ ਨੀਝ ਨਾਲ ਦੇਖਿਆ | ਇਨ੍ਹਾਂ ਗੈਲਰੀਆਂ ਵਿਚ ਵਿਗਿਆਨਕ ਸਿਧਾਂਤਾਂ ਨੂੰ ਵਿਵਹਾਰਿਕ ਤੇ ਪੈ੍ਰਕਟੀਕਲ ਰਾਹੀਂ ਬਹੁਤ ਹੀ ਸੁਖਾਲੇ ਢੰਗ ਨਾਲ ਸਮਝਾਇਆ ਗਿਆ | ਇਸੇ ਦੌਰਾਨ ਲਾਰਜ਼ ਫਾਰਮੈਟ ਫ਼ਿਲਮ ‘ਮਿਸ਼ਨ ਮੂਨ’ ਦਾ ਸ਼ੋਅ ਵੀ ਦਿਖਾਇਆ ਗਿਆ | ਜਿਸ ਵਿਚ ਸਿੱਖਿਆ ਮਾਹਿਰਾਂ ਨੇ ਭਾਰਤ ਦੇ ਇਸ ਮਿਸ਼ਨ ਦੀ ਸਫ਼ਲਤਾ ਲਈ ਦਰਪੇਸ਼ ਚਣੌਤੀਆਂ ਨੂੰ ਬਹੁਤ ਹੀ ਨੇੜਿਓ ਦੇਖਿਆ | ਸਾਇੰਸ ਸਿਟੀ ਵਿਚ ਕੁੱਝ ਦੇਰ ਪਹਿਲਾਂ ਸਥਾਪਿਤ ਕੀਤੇ ਗਏ ਨਵੇਂ ਕੈਪਸੂਲ ਸਿਮੂਲੇਟਰ ਦਾ ਸਿੱਖਿਆ ਮਾਹਿਰਾਂ ਨੇ ਆਨੰਦ ਮਾਣਿਆ | ਮਾਹਿਰਾਂ ਨੇ ਸਾਇੰਸ ਸਿਟੀ ਵਲੋਂ ਲੋਕਾਂ ਵਿਸ਼ੇਸ਼ ਕਰਕੇ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਜੇਸ਼ ਗਰੋਵਰ ਨੇ ਮਿਆਰੀ ਸਿੱਖਿਆ ਲਈ ਸਿੱਖਿਆ ਸੰਸਥਾਵਾਂ ਤੇ ਸਾਇੰਸ ਸਿਟੀ ਦਰਮਿਆਨ ਸਹਿਯੋਗ ਦੀ ਮਹੱਤਤਾ ‘ਤੇ ਜ਼ੋਰ ਦਿੱਤਾ | ਉਨ੍ਹਾਂ ਸਿੱਖਿਆ ਮਾਹਿਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਖੇਤਰਾਂ ਦੇ ਵਿਸ਼ਿਆਂ ਦੀ ਪਹਿਚਾਣ ਕਰਨ ਜਿਨ੍ਹਾਂ ਵਿਚ ਸਾਇੰਸ ਸਿਟੀ ਨੂੰ ਸਕੂਲੀ ਬੱਚਿਆਂ ਦੇ ਪਾਠਕ੍ਰਮ ਦਾ ਪ੍ਰਭਾਵਸ਼ਾਲੀ ਹਿੱਸਾ ਬਣਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਖ਼ਾਲਸਾ ਸਕੂਲ ’ਚ ਧਰਮ ਪ੍ਰਚਾਰ ਸਮਾਗਮ ਕਰਵਾਇਆ ਅਗਲੀ ਖ਼ਬਰ ਸਰਕਾਰੀ ਮੁਲਾਜ਼ਮਾਂ ਦੀ ਦੂਜੇ ਦਿਨ ਵੀ ਸਮੂਹਿਕ ਹੜਤਾਲ, ਦਫ਼ਤਰੀ ਕੰਮਕਾਜ ਠੱਪ
Ad Position 24