23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਰੋਟਰੀ ਕਲੱਬ ਬੇਗੋਵਾਲ ਵਲੋਂ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਵਿਖੇ ਨਸ਼ਿਆਂ ਖ਼ਿਲਾਫ਼ ਸੈਮੀਨਾਰ ਕਰਵਾਇਆ

ਬੇਗੋਵਾਲ, 23 ਅਕਤੂਬਰ ( ਸੁਖਜਿੰਦਰ ਸਿੰਘ )- ਸਮਾਜ ਸੇਵੀ ਕੰਮਾਂ ਵਿਚ ਸੇਵਾਵਾਂ ਨਿਭਾ ਰਹੀ ਰੋਟਰੀ ਕਲੱਬ ਬੇਗੋਵਾਲ ਵੱਲੋਂ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਅਗਾਂਹ ਤੋਰਦਿਆਂ ਪ੍ਰਧਾਨ ਮਹਾਂਨੰਦ ਮਹਿਤਾ ਦੀ ਅਗਵਾਈ ਤੇ ਪ੍ਰੋਜੈਕਟ ਡਾਇਰੈਕਟ ਡਾਕਟਰ ਤਰਸੇਮ ਸਿੰਘ ਦੀ ਦੇਖ ਰੇਖ ਹੇਠ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਵਿਖੇ ਨਸ਼ਿਆਂ ਖ਼ਿਲਾਫ਼ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਐਸ ਪੀ ਹੈੱਡਕੁਆਟਰ ਕਪੂਰਥਲਾ ਡਾ. ਮੁਕੇਸ਼ ਕੁਮਾਰ, ਡੀ.

Ad Position 21
No active advertisement
ਅਜੀਤ ਡੈਸਕ 24-10-2026
ਬੇਗੋਵਾਲ, 23 ਅਕਤੂਬਰ ( ਸੁਖਜਿੰਦਰ ਸਿੰਘ )- ਸਮਾਜ ਸੇਵੀ ਕੰਮਾਂ ਵਿਚ ਸੇਵਾਵਾਂ ਨਿਭਾ ਰਹੀ ਰੋਟਰੀ ਕਲੱਬ ਬੇਗੋਵਾਲ ਵੱਲੋਂ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਅਗਾਂਹ ਤੋਰਦਿਆਂ ਪ੍ਰਧਾਨ ਮਹਾਂਨੰਦ ਮਹਿਤਾ ਦੀ ਅਗਵਾਈ ਤੇ ਪ੍ਰੋਜੈਕਟ ਡਾਇਰੈਕਟ ਡਾਕਟਰ ਤਰਸੇਮ ਸਿੰਘ ਦੀ ਦੇਖ ਰੇਖ ਹੇਠ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਵਿਖੇ ਨਸ਼ਿਆਂ ਖ਼ਿਲਾਫ਼ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਐਸ ਪੀ ਹੈੱਡਕੁਆਟਰ ਕਪੂਰਥਲਾ ਡਾ. ਮੁਕੇਸ਼ ਕੁਮਾਰ, ਡੀ.ਐਸ.ਪੀ. ਭੁਲੱਥ ਸੁਖਪਾਲ ਸਿੰਘ ਰੰਧਾਵਾ, ਬਿਕਰਮਜੀਤ ਸਿੰਘ ਥਾਣਾ ਮੁਖੀ ਬੇਗੋਵਾਲ, ਐਮ.ਡੀ. ਡਾ: ਤਰਨਜੀਤ ਕੌਰ ਨੇ ਸ਼ਿਰਕਤ ਕਰਕੇ ਸਕੂਲੀ ਬੱਚਿਆਂ ਨੂੰ ਨਸ਼ੇ ਦੇ ਕੋਹੜ ਤੋਂ ਜਾਗਰੂਕ ਕਰਵਾਇਆ ਤੇ ਇਸ ਦਲਦਲ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਐਸ.ਪੀ. ਡਾ: ਮੁਕੇਸ਼ ਕੁਮਾਰ ਨੇ ਜਿੱਥੇ ਸਕੂਲੀ ਬੱਚਿਆਂ ਤੇ ਸਕੂਲੀ ਬੱਸ ਡਰਾਈਵਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੇ ਆਲੇ ਦੁਆਲੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਤੇ ਨਸ਼ਾ ਕਰਨ ਵਾਲਿਆਂ ਦੀ ਜਾਣਕਾਰੀ ਦੇਣ ਲਈ ਕਿਹਾ ਉੱਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਨਸ਼ਾ ਵੇਚਣ ਵਾਲੇ ਜਾਂ ਨਸ਼ਾ ਕਰਨ ਵਾਲੇ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੰਦਾ ਹੈ ਤਾਂ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ | ਇਸ ਮੌਕੇ ਇਲਾਕੇ ਦੀਆਂ ਵੱਖ ਵੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਸਕੂਲ ਦੇ ਇਕੱਤਰ ਬੱਚਿਆਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰਹਿਣ ਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕਿਹਾ | ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਡਾਕਟਰ ਤਰਸੇਮ ਸਿੰਘ ਨੇ ਆਈਆਂ ਸਮੂਹ ਹਸਤੀਆਂ ਤੇ ਮੋਹਤਬਰਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਨ੍ਹਾਂ ਸਕੂਲ ਦੇ ਚੇਅਰਮੈਨ ਜਸਬੀਰ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਸਕੂਲ ਵਿਚ ਇਹ ਸੈਮੀਨਾਰ ਕਰਵਾਉਣ ਲਈ ਉਨ੍ਹਾਂ ਨਾਲ ਸਹਿਯੋਗ ਕੀਤਾ | ਇਸ ਸੈਮੀਨਾਰ ਮੌਕੇ ਰੋਟੇਰੀਅਨ ਗੁਰਦੇਵ ਸਿੰਘ ਈਸ਼ਰਬੁਚਾ ਨੇ ਸਟੇਜ ਦੀ ਭੂਮਿਕਾ ਬਾਖ਼ੂਬੀ ਨਿਭਾਈ | ਇਸ ਮੌਕੇ ਪ੍ਰਧਾਨ ਮਹਾਂਨੰਦ ਮਹਿਤਾ, ਡਾਕਟਰ ਤਰਸੇਮ ਸਿੰਘ, ਸੈਕਟਰੀ ਲਖਵਿੰਦਰ ਸਿੰਘ, ਹਰਜਿੰਦਰ ਸਿੰਘ,ਗੁਰਦੇਵ ਸਿੰਘ ਇਸ਼ਰਬੂਚਾ, ਸਕੂਲ ਚੇਅਰਮੈਨ ਜਸਬੀਰ ਸਿੰਘ, ਪਿ੍ੰਸੀਪਲ ਦਾਮਿਨੀ ਸ਼ਰਮਾ , ਸਤਵਿੰਦਰ ਸਿੰਘ ਬੱਸੀ, ਦਲਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ , ਗੁਰਦੀਪ ਸਿੰਘ ਤੁਲੀ, ਕੁਲਦੀਪ ਕੁਮਾਰ ਬੱਬੂ , ਇੰਦਰ ਕੁਮਾਰ ਪ੍ਰਭਾਕਰ, ਸੁਰਿੰਦਰ ਕੁਮਾਰ ਸੇਠੀ, ਕੌਂਸਲਰ ਕਮਲਜੀਤ ਸਿੰਘ, ਕੌਂਸਲਰ ਜਸਵੰਤ ਸਿੰਘ ਮੁਰੱਬੀਆ, ਜਸਵੰਤ ਸਿੰਘ ਫਰਾਂਸ, ਕੌਂਸਲਰ ਦਲਜੀਤਮ ਸਿੰਘ ਮੰਡਾ, ਕੌਂਸਲਰ ਬਲਕਾਰ ਸਿੰਘ, ਗੁਰਬਚਨ ਸਿੰਘ ਭੁੱਟੋ, ਬਲਦੇਵ ਸਿੰਘ ਅਵਾਣ, ਜੋਗਿੰਦਰ ਸਿੰਘ ਅਵਾਣ, ਏ ਐਸ ਆਈ ਕੁਲਵੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਵਿਚ ਡੀ.ਆਰ.ਆਈ. ਵਲੋਂ ਚਾਰ ਵਿਅਕਤੀ ਗਿ੍ਫ਼ਤਾਰ, 5 ਕਿੱਲੋ ਸ਼ੱਕੀ ਹੈਰੋਇਨ ਬਰਾਮਦ ਅਗਲੀ ਖ਼ਬਰ ਸਮਾਜ ਸੇਵੀ ਬਲਵਿੰਦਰ ਸਿੰਘ ਜਰਮਨੀ ਵਲੋਂ ਗੁਰੂ ਨਾਨਕ ਡਾਇਲੈਸਿਸ ਸੈਂਟਰ ਨੂੰ 50,000 ਦੀ ਰਾਸ਼ੀ ਭੇਟ
Ad Position 24