ਆਰ.ਸੀ.ਐਫ. ਵਿਖੇ ਚੱਲ ਰਹੇ ਦੀਵਾਲੀ ਮੇਲੇ ਦੌਰਾਨ ਗਾਇਕ ਹਰਿੰਦਰ ਸੰਧੂ ਨੇ ਦਰਸ਼ਕਾਂ ਨੂੰ ਝੂਮਣ ਲਾਇਆ
ਕਪੂਰਥਲਾ, 3 ਨਵੰਬਰ (ਸਡਾਨਾ)-ਰੇਲ ਕੋਚ ਫ਼ੈਕਟਰੀ ਦੇ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਵਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ 32ਵੇਂ ਸਭਿਆਚਾਰਕ ਦੀਵਾਲੀ ਮੇਲੇ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਕਰ ਕਲੱਬ ਦੇ ਸਕੱਤਰ ਭਰਤ ਰਾਜ ਨੇ ਦੱਸਿਆ ਕਿ ਦੂਸਰੇ ਦਿਨ ਸਮਾਗਮ ਮੌਕੇ ਪ੍ਰਸਿੱਧ ਗਾਇਕ ਹਰਿੰਦਰ ਸੰਧੂ ਨੇ ਆਪਣੇ ਚਰਚਿਤ ਗੀਤਾਂ ਰਾਹੀਂ ਹਾਜਰਾਂ ਦਾ ਮਨ ਮੋਹਿਆ ਤੇ ਲੋਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।
ਕਪੂਰਥਲਾ, 3 ਨਵੰਬਰ (ਸਡਾਨਾ)-ਰੇਲ ਕੋਚ ਫ਼ੈਕਟਰੀ ਦੇ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਵਰਕਰ ਕਲੱਬ ਵਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ 32ਵੇਂ ਸਭਿਆਚਾਰਕ ਦੀਵਾਲੀ ਮੇਲੇ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਕਰ ਕਲੱਬ ਦੇ ਸਕੱਤਰ ਭਰਤ ਰਾਜ ਨੇ ਦੱਸਿਆ ਕਿ ਦੂਸਰੇ ਦਿਨ ਸਮਾਗਮ ਮੌਕੇ ਪ੍ਰਸਿੱਧ ਗਾਇਕ ਹਰਿੰਦਰ ਸੰਧੂ ਨੇ ਆਪਣੇ ਚਰਚਿਤ ਗੀਤਾਂ ਰਾਹੀਂ ਹਾਜਰਾਂ ਦਾ ਮਨ ਮੋਹਿਆ ਤੇ ਲੋਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਜਿੱਥੇ ਦਰਸ਼ਕਾਂ ਨੇ ਗਾਇਕੀ ਦਾ ਆਨੰਦ ਮਾਣਿਆ, ਉੱਥੇ ਨਾਲ ਹੀ ਬੱਚਿਆਂ ਨੇ ਝੂਲਿਆਂ ਦਾ ਆਨੰਦ ਮਾਣਿਆ ਤੇ ਵੱਖ-ਵੱਖ ਖਾਣ ਪੀਣ ਵਾਲੇ ਸਟਾਲਾਂ ’ਤੇ ਵੀ ਲੋਕਾਂ ਦੀ ਭੀਡ਼ ਲੱਗੀ ਰਹੀ। ਪ੍ਰਬੰਧਕਾਂ ਨੇ ਦੱਸਿਆ ਕਿ 4 ਨਵੰਬਰ ਨੂੰ ਮੇਲੇ ਦੇ ਆਖ਼ਰੀ ਦਿਨ ਭੰਗਡ਼ਾ ਗਰੁੱਪ ਮੁੰਡੇ ਰੁਡ਼ਕੇ ਵਾਲੇ ਹਾਜ਼ਰਾਂ ਦਾ ਮਨੋਰੰਜਨ ਕਰਨਗੇ।