04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਯੂਨੀਵਰਸਿਟੀ ਕਾਲਜ ਮਿੱਠਡ਼ਾ ਨੇ ਵਿਦਿਆਰਥੀਆਂ ਦਾ ਕਰਵਾਇਆ ਪੀ.ਪੀ.ਟੀ. ਪ੍ਰੈਜੈਂਟੇਸ਼ਨ ਦਾ ਮੁਕਾਬਲਾ ਹਿਨਾ ਮਹਿਤਾ ਤੇ ਨਵਨੀਤ ਕੌਰ ਨੇ ਓਵਰਆਲ ਬੈੱਸਟ ਪ੍ਰੈਜੈਂਟਰ ਦਾ ਖ਼ਿਤਾਬ ਜਿੱਤਿਆ

ਕਪੂਰਥਲਾ, 3 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠਡ਼ਾ ਦੇ ਕਾਮਰਸ ਵਿਭਾਗ ਵਲੋਂ ਵਿਦਿਆਰਥੀਆਂ ਦੀ ਪੇਸ਼ਕਾਰੀ ਕਲਾ, ਸਿਰਜਣਾਤਮਕ ਸੋਚ ਤੇ ਤਕਨੀਕੀ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਪੀ. ਪੀ.

Ad Position 21
No active advertisement
ਅਜੀਤ ਡੈਸਕ 04-11-2026
ਕਪੂਰਥਲਾ, 3 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠਡ਼ਾ ਦੇ ਕਾਮਰਸ ਵਿਭਾਗ ਵਲੋਂ ਵਿਦਿਆਰਥੀਆਂ ਦੀ ਪੇਸ਼ਕਾਰੀ ਕਲਾ, ਸਿਰਜਣਾਤਮਕ ਸੋਚ ਤੇ ਤਕਨੀਕੀ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਪੀ.ਪੀ.ਟੀ. ਪ੍ਰੇਜ਼ਨਟੇਸ਼ਨ ਦਾ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਬੈਂਕਿੰਗ, ਵਿੱਤ ਬੀਮਾ, ਸਟਾਕ ਬਰੋਕਿੰਗ, ਨਵੇਂ ਕਾਰੋਬਾਰੀ ਵਿਚਾਰਾਂ, ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਟਿਕਾਊ ਵਿਕਾਸ ਨਾਲ ਸਬੰਧਿਤ ਵਿਸ਼ਿਆਂ ਨੂੰ ਆਪਣੀਆਂ ਪੀ.ਪੀ.ਟੀ. ਰਾਹੀਂ ਬਾਖ਼ੂਬੀ ਨਾਲ ਪੇਸ਼ ਕੀਤਾ। ਇਸ ਮੁਕਾਬਲੇ ’ਚ ਬੀ.ਕਾਮ ਪੰਜਵੇਂ ਸਮੈਸਟਰ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਤੇ ਤੀਜੇ ਸਮੈਸਟਰ ਦੇ ਵਿਦਿਆਰਥੀ ਪਾਹੁਲਪ੍ਰੀਤ ਸਿੰਘ ਨੇ ਬੈੱਸਟ ਪ੍ਰੈੈਜੈਂਟਰ ਦਾ ਖ਼ਿਤਾਬ ਹਾਸਲ ਕੀਤਾ। ਓਵਰਆਲ ਬੈੱਸਟ ਪ੍ਰੈਜੈਂਟਰ ਦਾ ਖ਼ਿਤਾਬ ਬੀ.ਕਾਮ ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਹੀਨਾ ਮਹਿਤਾ ਤੇ ਨਵਨੀਤ ਕੌਰ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੈੱਸਟ ਬਿਜ਼ਨਸ ਆਈਡੀਆ ਦਾ ਖ਼ਿਤਾਬ ਬੀ.ਕਾਮ ਪੰਜਵੇਂ ਸਮੈਸਟਰ ਦੀਆਂ ਵਿਦਿਆਰਥਣਾਂ ਨਵਰੂਪ ਕੌਰ ਤੇ ਕੋਮਲਪ੍ਰੀਤ ਕੌਰ ਨੇ ਹਾਸਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾਡ਼ ਤੇ ਕਾਮਰਸ ਵਿਭਾਗ ਦੀ ਮੁਖੀ ਡਾ. ਪਰਮਜੀਤ ਕੌਰ ਨੇ ਪੀ.ਪੀ.ਟੀ. ਮੁਕਾਬਲੇ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸੰਤ ਸੀਚੇਵਾਲ ਵਲੋਂ ਸਿਲਕ ਰੂਟ ਬਹਾਲ ਕਰਨ ਲਈ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ ਅਮ ਰੀਕਾ-ਇਰਾਨ ਤੇ ਰੂਸ... ਅਗਲੀ ਖ਼ਬਰ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਬੇਗੋਵਾਲ ਦੀ ਮੀਟਿੰਗ ਸਮਾਜ ਸੇਵੀ ਗਤੀਵਿਧੀਆਂ ਤੇ ਸ਼ਹਿਰ ਦੀਆਂ ਮੁਸ਼ਕਲਾਂ ਸੰਬੰਧੀ ਕੀਤਾ ਵਚਾਰ-ਵ...
Ad Position 24