ਡੱਲਾ ਰੋਡ ’ਤੇ ਸਥਿਤ ਰਾਮਾ ਕ੍ਰਿਸ਼ਨਾ ਰਾਈਸ ਮਿੱਲ ’ਚ ਚੋਰੀ-ਚੋਰ 40-45 ਬੋਰੀਆਂ ਝੋਨਾ ਲੈ ਕੇ ਫ਼ਰਾਰ
ਪੁਲਿਸ ਨੂੰ ਪਹਿਲਾਂ ਸੂਚਿਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਦਾ ਦੋਸ਼
ਸੁਲਤਾਨਪੁਰ ਲੋਧੀ, 3 ਨਵੰਬਰ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੇ ਡੱਲਾ ਰੋਡ ’ਤੇ ਸਥਿਤ ਰਾਮਾ ਕ੍ਰਿਸ਼ਨਾ ਰਾਈਸ ਮਿੱਲ ਨੂੰ ਇੱਕ ਵਾਰ ਫਿਰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਬੀਤੀ ਰਾਤ ਚੋਰ ਰਾਈਸ ਮਿੱਲ ਦੀ ਕੰਧ ਤੋਡ਼ ਕੇ ਅੰਦਰ ਦਾਖ਼ਲ ਹੋ ਕੇ ਝੋਨੇ ਦੀਆਂ ਲਗਭਗ 40 ਤੋਂ 45 ਬੋਰੀਆਂ ਲੈ ਕੇ ਫ਼ਰਾਰ ਹੋ ਗਏ।
ਸੁਲਤਾਨਪੁਰ ਲੋਧੀ, 3 ਨਵੰਬਰ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੇ ਡੱਲਾ ਰੋਡ ’ਤੇ ਸਥਿਤ ਰਾਮਾ ਕ੍ਰਿਸ਼ਨਾ ਰਾਈਸ ਮਿੱਲ ਨੂੰ ਇੱਕ ਵਾਰ ਫਿਰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਬੀਤੀ ਰਾਤ ਚੋਰ ਰਾਈਸ ਮਿੱਲ ਦੀ ਕੰਧ ਤੋਡ਼ ਕੇ ਅੰਦਰ ਦਾਖ਼ਲ ਹੋ ਕੇ ਝੋਨੇ ਦੀਆਂ ਲਗਭਗ 40 ਤੋਂ 45 ਬੋਰੀਆਂ ਲੈ ਕੇ ਫ਼ਰਾਰ ਹੋ ਗਏ। ਇਸ ਘਟਨਾ ਕਾਰਨ ਸਥਾਨਕ ਰਾਈਸ ਮਿੱਲ ਮਾਲਕਾਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਮਿੱਲ ਮਾਲਕਾਂ ਅਨੁਸਾਰ, ਚੋਰਾਂ ਨੇ ਬੀਤੀ ਰਾਤ ਮਿੱਲ ਦੀ ਕੰਧ ਤੋਡ਼ੀ ਅਤੇ ਅੰਦਰ ਰੱਖੀਆਂ ਝੋਨੇ ਦੀਆਂ ਬੋਰੀਆਂ ਚੋਰੀ ਕਰ ਲਈਆਂ। ਉਨ੍ਹਾਂ ਦੱਸਿਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਸਗੋਂ ਪਹਿਲਾਂ ਵੀ ਉਨ੍ਹਾਂ ਦੀ ਮਿੱਲ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਘਟਨਾ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਸੀ, ਪਰ ਅੱਜ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਰਾਮਾ ਕ੍ਰਿਸ਼ਨਾ ਰਾਈਸ ਮਿੱਲ ਦੇ ਮਾਲਕਾਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਿਨੇਸ਼ ਧੀਰ ਤੇ ਰਾਜ ਮੋਹਨ ਪੁਰੀ ਨੇ ਵਾਰ-ਵਾਰ ਹੋ ਰਹੀਆਂ ਚੋਰੀਆਂ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੌਜੂਦਾ ਤੇ ਪਿਛਲੀਆਂ ਚੋਰੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਦੋਸ਼ੀਆਂ ਨੂੰ ਫਡ਼ਿਆ ਜਾਵੇ ਅਤੇ ਚੋਰੀ ਹੋਇਆ ਝੋਨਾ ਬਰਾਮਦ ਕੀਤਾ ਜਾਵੇ। ਇਸ ਘਟਨਾ ਨੇ ਇਲਾਕੇ ਦੀਆਂ ਰਾਈਸ ਮਿੱਲਾਂ ਦੀ ਸੁਰੱਖਿਆ ਵਿਵਸਥਾ ’ਤੇ ਵੀ ਸਵਾਲ ਖਡ਼੍ਹੇ ਕਰ ਦਿੱਤੇ ਹਨ।