05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪਿੰਡ ਅਕਾਲਗਡ਼੍ਹ ਵਿਖੇ ਨਵੀਂ ਬਣੀ ਵਾਲਮੀਕਿ ਧਰਮਸ਼ਾਲਾ ਦੀ ਇਮਾਰਤ ਦਾ ਉਦਘਾਟਨ

ਖਲਵਾਡ਼ਾ, 4 ਨਵੰਬਰ (ਮਨਦੀਪ ਸਿੰਘ ਸੰਧੂ)-ਪਿੰਡ ਅਕਾਲਗਡ਼੍ਹ ਵਿਖੇ ਨਵੀਂ ਬਣਾਈ ਗਈ ਵਾਲਮੀਕਿ ਧਰਮਸ਼ਾਲਾ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਰੀਬਨ ਕੱਟ ਕੇ ਸਰਦਾਰ ਪਰਗਟ ਸਿੰਘ ਵਲੋਂ ਇਮਾਰਤ ਦਾ ਸ਼ੁੱਭ ਆਰੰਭ ਕੀਤਾ।

Ad Position 21
No active advertisement
ਅਜੀਤ ਡੈਸਕ 05-11-2026
ਖਲਵਾਡ਼ਾ, 4 ਨਵੰਬਰ (ਮਨਦੀਪ ਸਿੰਘ ਸੰਧੂ)-ਪਿੰਡ ਅਕਾਲਗਡ਼੍ਹ ਵਿਖੇ ਨਵੀਂ ਬਣਾਈ ਗਈ ਵਾਲਮੀਕਿ ਧਰਮਸ਼ਾਲਾ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਰੀਬਨ ਕੱਟ ਕੇ ਸਰਦਾਰ ਪਰਗਟ ਸਿੰਘ ਵਲੋਂ ਇਮਾਰਤ ਦਾ ਸ਼ੁੱਭ ਆਰੰਭ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਤਕਰੀਬਨ 20 ਸਾਲ ਪਹਿਲਾਂ ਪਿੰਡ ਦੇ ਹੀ ਸਵਰਗੀ ਸਰਦਾਰ ਸਦਾ ਸਿੰਘ ਦੇ ਪੁੱਤਰ ਸਵਰਗੀ ਦਸੌਂਧਾ ਸਿੰਘ ਸਾਬਕਾ ਸਰਪੰਚ ਨੇ ਆਪਣੀ ਜੱਦੀ ਪੁਸ਼ਤੀ ਜ਼ਮੀਨ ’ਚੋਂ 11 ਮਰਲੇ ਜ਼ਮੀਨ ਵਾਲਮੀਕਿ ਧਰਮਸ਼ਾਲਾ ਲਈ ਦਿੱਤੀ ਸੀ ਜੋ ਕਿ ਹੁਣ ਇਸ ਜਗ੍ਹਾ ’ਤੇ ਧਰਮਸ਼ਾਲਾ ਦੀ ਇਮਾਰਤ ਬਣ ਕੇ ਤਿਆਰ ਹੋ ਗਈ ਹੈ। ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਕਮੇਟੀ ਵਲੋਂ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸੰਗਤਾਂ ਵਲੋਂ ਸ਼ਬਦ ਗਾਇਣ ਕਰਕੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਉਪਰੰਤ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਭਾਈ ਲਾਲ ਸਿੰਘ, ਮੁੱਖ ਸੇਵਾਦਾਰ ਬਿੰਦਰਪਾਲ, ਨਰੇਸ਼ ਕੁਮਾਰ, ਧਰਮਿੰਦਰ ਕੁਮਾਰ, ਵਰਿੰਦਰ ਕੁਮਾਰ, ਗੁਲਜ਼ਾਰ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਰਾਮ ਧਨ ਪੰਚ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸੈਣੀ, ਜਸਵੰਤ ਸਿੰਘ ਫ਼ੌਜੀ, ਚਰਨਜੀਤ ਕਾਲਾ ਤੇ ਬੁਲੇ ਸ਼ਾਹ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ’84 ਦੇ ਸਿੱਖ ਕਤਲੇਆਮ ਦੇ ਨਿਰਦੋਸ਼ ਪੀਡ਼ਤਾਂ ਦੀ ਯਾਦ ’ਚ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵਲੋਂ ਮੋਮਬੱਤੀ ਮਾਰਚ ਅਗਲੀ ਖ਼ਬਰ ਪੀਰ ਟਾਹਲੀ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਰਕਾਰੀ ਸਕੂਲ ਤਲਵਾਡ਼ਾ ਦੇ ਵਿਦਿਆਰਥੀਆਂ ਨੂੰ ਸਕੂਲੀ ਬੈਗ ਕਿੱਟਾਂ ਵੰਡੀਆਂ
Ad Position 24