05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਜਥੇਦਾਰ ਸ਼ਿੰਗਾਰਾ ਸਿੰਘ ਲਾਂਦੜਾ ਨੂੰ ਸਦਮਾ, ਨੌਜਵਾਨ ਪੁੱਤਰ ਦਾ ਦਿਹਾਂਤ

ਅੱਪਰਾ, 4 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਜਥੇਦਾਰ ਸ਼ਿੰਗਾਰਾ ਸਿੰਘ ਲਾਂਦੜਾ ਨੂੰ ਗਹਿਰਾ ਸਦਮਾ ਲੱਗਾ ਹੈ। ਉਨ੍ਹਾਂ ਦੇ ਪੁੱਤਰ ਪਰਵਿੰਦਰ ਸਿੰਘ ਦਾ ਬੀਤੇ ਐਤਵਾਰ ਰਾਤ ਨੂੰ ਅਚਾਨਕ ਹੀ ਦਿਹਾਂਤ ਹੋ ਗਿਆ।

Ad Position 21
No active advertisement
ਅਜੀਤ ਡੈਸਕ 05-11-2026
ਅੱਪਰਾ, 4 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਜਥੇਦਾਰ ਸ਼ਿੰਗਾਰਾ ਸਿੰਘ ਲਾਂਦੜਾ ਨੂੰ ਗਹਿਰਾ ਸਦਮਾ ਲੱਗਾ ਹੈ। ਉਨ੍ਹਾਂ ਦੇ ਪੁੱਤਰ ਪਰਵਿੰਦਰ ਸਿੰਘ ਦਾ ਬੀਤੇ ਐਤਵਾਰ ਰਾਤ ਨੂੰ ਅਚਾਨਕ ਹੀ ਦਿਹਾਂਤ ਹੋ ਗਿਆ। 43 ਸਾਲਾ ਪਰਵਿੰਦਰ ਸਿੰਘ ਇੱਕ ਨੰਨ੍ਹੀ ਜਿਹੀ ਧੀ ਦਾ ਪਿਤਾ ਸੀ। ਇਲਾਕੇ ਦੇ ਸਮੂਹ ਪੰਚਾਂ, ਸਰਪੰਚਾਂ, ਰਾਜਨੀਤਕ, ਸਮਾਜਿਕ ਤੇ ਧਾਰਮਿਕ ਆਗੂਆਂ ਵਲੋਂ ਸ਼ਿੰਗਾਰਾ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਪਰਵਿੰਦਰ ਸਿੰਘ ਦੇ ਮ੍ਰਿਤਕ ਸਰੀਰ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਵੱਡੇ ਭਰਾਤਾ ਤੇ ਹੋਰ ਰਿਸ਼ਤੇਦਾਰਾਂ ਦੇ ਵਿਦੇਸ਼ ਤੋਂ ਭਾਰਤ ਪਹੁੰਚਣ ’ਤੇ 7 ਨਵੰਬਰ ਸਨਿਚਰਵਾਰ ਉਨ੍ਹਾਂ ਦੇ ਜੱਦੀ ਪਿੰਡ ਲਾਂਦੜਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ਤੇ ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 12 ਨਵੰਬਰ ਵੀਰਵਾਰ ਗੁਰਦੁਆਰਾ ਅਕਾਲਸਰ ਸਾਹਿਬ ਲਾਂਦੜਾ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਗੀਤਾ ਗਿਆਨ ਮੰਦਰ ’ਚ ਪ੍ਰਕਾਸ਼ ਦਿਵਸ ਮਨਾਇਆ ਅਗਲੀ ਖ਼ਬਰ ਸੀਚੇਵਾਲ ਵਿਖੇ ਪ੍ਰਭਾਤ ਫੇਰੀਆਂ ’ਚ ਫ਼ਲਸਤੀਨ ਵਿਚ ਮਾਰੇ ਗਏ ਬੱਚਿਆਂ ਨੂੰ ਕੀਤਾ ਗਿਆ ਯਾਦ
Ad Position 24