ਐਲੀਮੈਂਟਰੀ ਸਕੂਲ ਮੁਸ਼ਕਵੇਦ ’ਚ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ
ਕਪੂਰਥਲਾ, 4 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਸਰਕਾਰੀ ਐਲੀਮੈਂਟਰੀ ਸਕੂਲ ਮੁਸ਼ਕਵੇਦ ਬਲਾਕ ਕਪੂਰਥਲਾ-2 ਵਿਚ 9. 55 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਕੀਤਾ।
ਕਪੂਰਥਲਾ, 4 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਸਰਕਾਰੀ ਐਲੀਮੈਂਟਰੀ ਸਕੂਲ ਮੁਸ਼ਕਵੇਦ ਬਲਾਕ ਕਪੂਰਥਲਾ-2 ਵਿਚ 9.55 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਵਲੋਂ ਸਕੂਲਾਂ ਦੀ ਨੁਹਾਰ ਬਦਲਣ ਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਬਲਾਕ-2 ਦੇ ਬੀ.ਪੀ.ਈ.ਓ. ਸੰਜੀਵ ਕੁਮਾਰ ਹਾਂਡਾ ਨੇ ਮੁੱਖ ਮਹਿਮਾਨ ਗੁਰਪਾਲ ਸਿੰਘ ਇੰਡੀਅਨ ਨੂੰ ਜੀ ਆਇਆਂ ਕਿਹਾ ਤੇ ਬਲਾਕ-2 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ਹੋਏ ਵਿਕਾਸ ਕਾਰਜਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਬੀ.ਪੀ.ਈ.ਓ. ਸੈਂਟਰ ਹੈੱਡ ਟੀਚਰ ਤੇ ਹੋਰ ਸ਼ਖ਼ਸੀਅਤਾਂ ਨੇ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗੁਰਮੇਜ ਸਿੰਘ ਨੇ ਨਿਭਾਈ। ਇਸ ਮੌਕੇ ਬਲਵਿੰਦਰ ਕੁਮਾਰ, ਜਸਵਿੰਦਰ ਕੁਮਾਰ, ਪ੍ਰਵੀਨ ਕੁਮਾਰ ਤੇ ਬਲਵਿੰਦਰ ਸਿੰਘ (ਸਾਰੇ ਸੈਂਟਰ ਹੈੱਡ ਟੀਚਰ), ਹੈੱਡ ਟੀਚਰ ਗੁਰਮੁਖ ਸਿੰਘ ਬਾਬਾ ਸਟੇਟ ਐਵਾਰਡੀ, ਬਲਾਕ ਰਿਸੋਰਸ ਪਰਸਨ ਪਵਨ ਜੋਸ਼ੀ ਤੇ ਗੁਰਮੇਜ ਸਿੰਘ, ਜ਼ਿਲ੍ਹਾ ਫ਼ੀਸ ਰੈਗੂਲੇਟਰੀ ਬੋਰਡ ਦੇ ਮੈਂਬਰ ਅਮਰੀਕ ਸਿੰਘ ਢਿੱਲੋਂ, ਪਾਰਟੀ ਦੇ ਐਜੂਕੇਸ਼ਨ ਵਿੰਗ ਦੇ ਮੈਂਬਰ ਕਰਨੈਲ ਸਿੰਘ ਘੁੰਮਣ, ਆਪ ਦੇ ਜ਼ਿਲ੍ਹੇ ਦੇ ਮੀਡੀਆ ਇੰਚਾਰਜ ਇੰਦਰਜੀਤ ਸਿੰਘ ਜੁਗਨੂੰ, ਜੁਆਇੰਟ ਸੈਕਟਰੀ ਐਡਵੋਕੇਟ ਮਨਦੀਪ ਸਿੰਘ, ਰਾਜਪੂਤ ਬੋਰਡ ਦੇ ਚੇਅਰਮੈਨ ਸੁਖਦੇਵ ਸਿੰਘ, ਬੀ.ਸੀ. ਭਲਾਈ ਬੋਰਡ ਦੇ ਚੇਅਰਮੈਨ ਜਸਪਾਲ ਸਿੰਘ ਪਨੇਸਰ, ਐਸ.ਐਮ.ਸੀ. ਦੀ ਚੇਅਰਮੈਨ ਜਸਵਿੰਦਰ ਕੌਰ, ਰਾਮ ਨਿਵਾਸ ਸ਼ਰਮਾ, ਸਤਪਾਲ ਸਿੰਘ ਭੱਟੀ, ਰਜਿੰਦਰ ਸਿੰਘ, ਰਜਿੰਦਰ ਕੌਰ, ਜਗਦੀਸ਼ ਕੌਰ, ਪਰਮਜੀਤ ਕੌਰ, ਰੋਸ਼ਨ ਲਾਲ, ਨਰੇਸ਼ ਕੁਮਾਰੀ, ਗੁਰਪ੍ਰੀਤ ਮਾਨ, ਭਾਗ ਸਿੰਘ, ਅਮਨਦੀਪ ਮੈਣਵਾਂ, ਰਿਤੂ ਸ਼ਰਮਾ, ਅਨਿਲ ਸ਼ਰਮਾ, ਗੁਰਦੀਪ ਸਿੰਘ, ਪੰਕਜ ਧੀਰ, ਨਿੰਮੀ ਰਾਣੀ (ਸਾਰ ਹੈੱਡ ਟੀਚਰ) ਆਦਿ ਹਾਜ਼ਰ ਸਨ।