05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦੋਆਬਾ ਕਾਲਜ ’ ਚ ਐਮਰਜੈਂਸੀ ਦੇਖਭਾਲ ਲਈ ‘ ਬਲੱਡ ਟੈਸਟਿੰਗ ’ ਵਰਕਸ਼ਾਪ

ਜਲੰਧਰ, 5 ਨਵੰਬਰ (ਜਸਪਾਲ ਸਿੰਘ)-ਦੋਆਬਾ ਕਾਲਜ ਦੇ ਪ੍ਰਿੰ. ਡਾ.

Ad Position 21
No active advertisement
ਅਜੀਤ ਡੈਸਕ 06-11-2026
ਜਲੰਧਰ, 5 ਨਵੰਬਰ (ਜਸਪਾਲ ਸਿੰਘ)-ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਦੀ ਅਗਵਾਈ ਹੇਠ ਬਾਇਓਟੈਕਨੋਲੋਜੀ ਤੇ ਅਲਾਈਡ ਹੈਲਥ ਸਾਇੰਸਿਜ਼ ਵਿਭਾਗ ਵਲੋਂ ਸਾਇੰਸ ਦੇ ਵਿਦਿਆਰਥੀਆਂ ਲਈ ਐਮਰਜੈਂਸੀ ਦੇਖਭਾਲ ਲਈ ਤਿੰਨ ਹਫ਼ਤਿਆਂ ਦਾ ‘ਬਲੱਡ ਟੇਸਟਿੰਗ’ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ, ਜਿਸ ’ਚ ਕਾਲਜ ਦੇ ਮੈਡੀਕਲ ਲੈਬੋਰੇਟਰੀ ਟੈਕਨਾਲੋਜੀ (ਐਮਐਲਟੀ) ਦੇ ਵਿਦਿਆਰਥੀਆਂ ਨੇ ਪ੍ਰੋ. ਸਮਾਇਲ ਛਾਬੜਾ ਬਾਇਓਟੈਕਨੋਲੋਜੀ ਵਿਭਾਗਮੁੱਖੀ ਤੇ ਫੈਕਲਟੀ ਸੁਪਰਵਿਜ਼ਨ ਦੇ ਅਧੀਨ ਕਾਲਜ ਦੇ 603 ਵਿਦਿਆਰਥੀਆਂ ਦੇ ਵੱਖ-ਵੱਖ ਬੀਮਾਰਿਆਂ ਨਾਲ ਸੰਬੰਧਿਤ ਬਲੱਡ ਟੇਸਟਿੰਗ ਪ੍ਰਣਾਲੀਆਂ, ਐਂਟੀ ਬਾੱਡੀ ਮੈਚਿੰਗ, ਕਲੀਨਿਕਲ ਰਿਕਾਰਡ ਕੀਪਿੰਗ, ਡੋਨਰ ਰਿਕਾਰਡ ਆਦਿ ਕੰਮ ਕਰਨ ਦੀ ਪੂਰੀ ਸਿਖਲਾਈ ਮਿਲੀ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਐਨਐਸਐਸ ਦੇ ਵਲੰਟੀਅਰਾਂ ਨੂੰ ਇਸ ਮਹੱਤਵਪੂਰਨ ‘ਡਾਟਾਬੇਸ’ ਨੂੰ ਤਿਆਰ ਕਰਨ ਦੇ ਲਈ ਦਿਲੋਂ ਮੁਬਾਰਕਬਾਦ ਦਿੱਤੀ ਤੇ ਇਸ ਤਰ੍ਹਾਂ ਦੀ ਸਾਮਾਜਿਕ ਭਲਾਈ ਦੇ ਯਤਨਾਂ ਨੂੰ ਚੰਗੇ ਢੰਗ ਨਾਲ ਕਰਨ ਦੇ ਲਈ ਮੈਡੀਕਲ ਲੈਬੋਰੇਟਰੀ ਟੈਕਨੋਲੋਜੀ ਤੇ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ’ਚ ਪਰਾਲੀ ਦੀ ਅੱਗ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਹੋਇਆ ਪੱਬਾਂ ਭਾਰ ਪੁਲਿਸ ਤੇ ਪ੍ਰਸ਼ਾਸਨਿਕ ਟੀਮਾਂ ਖੇਤਾਂ ’... ਅਗਲੀ ਖ਼ਬਰ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ
Ad Position 24