05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਵਾਰਦਾਤ ਮਗਰੋਂ ਮੌਕੇ ’ਤੇ ਜਾਂਚ ਕਰਦੀ ਹੋਈ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਗੁਰੂ ਨਾਨਕ ਨਗਰ ਫਾਇਰਿੰਗ ਮਾਮਲਾ ਹਮਲਾਵਰਾਂ ਦੀ ਪੈੜ ਨੱਪਦੀ ਕਪੂਰਥਲਾ ਤੱਕ ਪੁੱਜੀ ਪੁਲਿਸ ਵਾਰਦਾਤ ਤੋਂ ਬਾਅਦ ਭੁਲੱਥ ਹੁੰਦੇ ਹੋਏ ਸਿੱਧਵਾਂ ਬੇਟ ਵੱਲ ਗਏ ਮੁਲਜ਼ਮ

ਮਕਸੂਦਾਂ, 5 ਨਵੰਬਰ (ਸੌਰਵ ਮਹਿਤਾ) -ਗੁਰੂ ਨਾਨਕ ਨਗਰ ’ਚ ਬੁੱਧਵਾਰ ਰਾਤ ਕਾਰ ਤੇ ਘਰ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕਰਨ ਵਾਲੇ ਦੋ ਨਕਾਬਪੋਸ਼ ਹਮਲਾਵਰਾਂ ਦੀ ਭਾਲ ਵਿੱਚ ਪੁਲਿਸ ਦੀਆਂ ਟੀਮਾਂ ਕਪੂਰਥਲਾ ਤੱਕ ਪਹੁੰਚ ਗਈਆਂ ਹਨ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕਪੂਰਥਲਾ ਦੇ ਭੁਲੱਥ ਵੱਲ ਫਰਾਰ ਹੋਏ ਤੇ ਇਸ ਤੋਂ ਬਾਅਦ ਪਿੰਡ ਸਿੱਧਵਾਂ ਬੇਟ ਵੱਲ ਉਨ੍ਹਾਂ ਦੀ ਆਖਰੀ ਲੋਕੇਸ਼ਨ ਮਿਲੀ।

Ad Position 21
No active advertisement
ਅਜੀਤ ਡੈਸਕ 06-11-2026
ਮਕਸੂਦਾਂ, 5 ਨਵੰਬਰ (ਸੌਰਵ ਮਹਿਤਾ) -ਗੁਰੂ ਨਾਨਕ ਨਗਰ ’ਚ ਬੁੱਧਵਾਰ ਰਾਤ ਕਾਰ ਤੇ ਘਰ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕਰਨ ਵਾਲੇ ਦੋ ਨਕਾਬਪੋਸ਼ ਹਮਲਾਵਰਾਂ ਦੀ ਭਾਲ ਵਿੱਚ ਪੁਲਿਸ ਦੀਆਂ ਟੀਮਾਂ ਕਪੂਰਥਲਾ ਤੱਕ ਪਹੁੰਚ ਗਈਆਂ ਹਨ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕਪੂਰਥਲਾ ਦੇ ਭੁਲੱਥ ਵੱਲ ਫਰਾਰ ਹੋਏ ਤੇ ਇਸ ਤੋਂ ਬਾਅਦ ਪਿੰਡ ਸਿੱਧਵਾਂ ਬੇਟ ਵੱਲ ਉਨ੍ਹਾਂ ਦੀ ਆਖਰੀ ਲੋਕੇਸ਼ਨ ਮਿਲੀ। ਵੀਰਵਾਰ ਨੂੰ ਸੀਆਈਏ ਸਟਾਫ ਦੀਆਂ ਟੀਮਾਂ ਨੇ ਕਪੂਰਥਲਾ ਦੇ ਪਿੰਡ ਸਿੱਧਵਾਂ ਬੇਟ ਵਿੱਚ ਵੀ ਛਾਪੇਮਾਰੀ ਕੀਤੀ, ਪਰ ਫਿਲਹਾਲ ਮੁਲਜ਼ਮਾਂ ਦਾ ਕੋਈ ਸੁਰਾਗ ਹੱਥ ਨਹੀਂ ਲੱਗ ਸਕਿਆ। ਵੀਰਵਾਰ ਸਵੇਰੇ ਸੀਆਈਏ ਸਟਾਫ ਦੀਆਂ ਟੀਮਾਂ, ਥਾਣਾ ਨੰਬਰ ਇਕ ਦੀ ਪੁਲਿਸ ਤੇ ਡੀ.ਐੱਸ.ਪੀ. ਉੱਤਰੀ ਕਰਨੈਲ ਸਿੰਘ ਮੁੜ ਘਟਨਾ ਸਥਾਨ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਮੁੜ ਖੰਗਾਲੀ। ਕਰੀਬ ਤਿੰਨ ਪੁਲਿਸ ਟੀਮਾਂ ਵੱਖ-ਵੱਖ ਕੈਮਰਿਆਂ ਦੀ ਫੁਟੇਜ ਚੈੱਕ ਕਰਕੇ ਹਮਲਾਵਰਾਂ ਦੇ ਆਉਣ ਅਤੇ ਵਾਰਦਾਤ ਤੋਂ ਬਾਅਦ ਫਰਾਰ ਹੋਣ ਦੇ ਰਸਤੇ ਦੀਆਂ ਕੜੀਆਂ ਜੋੜਨ ਵਿੱਚ ਜੁਟੀਆਂ ਹੋਈਆਂ ਹਨ। ਪੁਲਿਸ ਵਲੋਂ ਮੁਲਜ਼ਮਾਂ ਦੀ ਪਛਾਣ ਤੇ ਉਨ੍ਹਾਂ ਤੱਕ ਪਹੁੰਚਣ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕੀਰਤਨ ਦਰਬਾਰ ਸਬੰਧੀ ਸੀਨੀ: ਡਿਪਟੀ ਮੇਅਰ ਬਿੱਟੂ, ਜੌਹਲ ਤੇ ਭਾਈ ਰਵਿੰਦਰ ਸਿੰਘ ਸਮੇਤ ਵੱਖ -ਵੱਖ ਸ਼ਖ਼ਸੀਅਤਾਂ ਵਲੋਂ ਪੋਸਟ... ਅਗਲੀ ਖ਼ਬਰ 18 ਨੂੰ ਜਲੰਧਰ ਤੋਂ ਸ਼ੁਰੂ ਹੋਵੇਗੀ ਭਾਜਪਾ ਦੀ ਸਮਾਜਿਕ ਸਮਰਸਤਾ ਯਾਤਰਾ- ਸ਼ੀਤਲ ਅੰਗੁਰਾਲ
Ad Position 24