06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਰਮਯੋਗ ਵਿੱਦਿਆ ਪੀਠ ਨੇ ਲਾਇਆ ਸ੍ਰੀ ਰਾਮਨਾਥ ਸ਼ਿਵ ਮੰਦਿਰ ’ਚ ਅੰਤਰਰਾਸ਼ਟਰੀ ਹੀਲਿੰਗ ਥੈਰੇਪੀ ਕੈਂਪ ਭਾਜਪਾ ਵਲੋਂ ਆਏ ਵਿਦੇਸ਼ਾਂ ਤੋਂ ਆਏ ਹੀਲਿੰਗ ਥੈਰੇਪਿਸਟ ਦਾ ਸਨਮਾਨ

ਕਪੂਰਥਲਾ, 5 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਕਰਮਯੋਗ ਵਿੱਦਿਆ ਪੀਠ ਵਲੋਂ ਸ੍ਰੀ ਰਾਮ ਨਾਥ ਸ਼ਿਵ ਮੰਦਿਰ ਸਿਟੀ ਹਾਲ ਕਪੂਰਥਲਾ ਦੇ ਸਾਹਮਣੇ ਅੰਤਰਰਾਸ਼ਟਰੀ ਹੀਲਿੰਗ ਥੈਰੇਪੀ ਕੈਂਪ ਲਗਾਇਆ ਗਿਆ। ਜਿਸ ’ਚ ਸੰਸਥਾ ਦੇ ਵਿਦੇਸ਼ ਤੋਂ ਆਏ ਮਾਹਿਰਾਂ ਮਾਰੀਆ (ਰੂਸ), ਜਿਨੈਦਾ (ਤੁਰਕੀ), ਕੈਟਰੀਨਾ (ਹਾਲੈਂਡ), ਐਂਟੋਨੀਨ ਤੇ ਕ੍ਰਿਸਟੀਨਾ (ਦੋਵੇਂ ਰੂਸ), ਜੱਸੀ ਕੈਰੋਂ ਤੇ ਹਰਮਨ ਕੈਰੋਂ ਨੇ ਬਿਨਾਂ ਦਵਾਈ ਦੇ ਵੱਖ-ਵੱਖ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ ਸੁਝਾ ਦਿੱਤੇ।

Ad Position 21
No active advertisement
ਅਜੀਤ ਡੈਸਕ 06-11-2026
ਕਪੂਰਥਲਾ, 5 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਕਰਮਯੋਗ ਵਿੱਦਿਆ ਪੀਠ ਵਲੋਂ ਸ੍ਰੀ ਰਾਮ ਨਾਥ ਸ਼ਿਵ ਮੰਦਿਰ ਸਿਟੀ ਹਾਲ ਕਪੂਰਥਲਾ ਦੇ ਸਾਹਮਣੇ ਅੰਤਰਰਾਸ਼ਟਰੀ ਹੀਲਿੰਗ ਥੈਰੇਪੀ ਕੈਂਪ ਲਗਾਇਆ ਗਿਆ। ਜਿਸ ’ਚ ਸੰਸਥਾ ਦੇ ਵਿਦੇਸ਼ ਤੋਂ ਆਏ ਮਾਹਿਰਾਂ ਮਾਰੀਆ (ਰੂਸ), ਜਿਨੈਦਾ (ਤੁਰਕੀ), ਕੈਟਰੀਨਾ (ਹਾਲੈਂਡ), ਐਂਟੋਨੀਨ ਤੇ ਕ੍ਰਿਸਟੀਨਾ (ਦੋਵੇਂ ਰੂਸ), ਜੱਸੀ ਕੈਰੋਂ ਤੇ ਹਰਮਨ ਕੈਰੋਂ ਨੇ ਬਿਨਾਂ ਦਵਾਈ ਦੇ ਵੱਖ-ਵੱਖ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ ਸੁਝਾ ਦਿੱਤੇ। ਉਨ੍ਹਾਂ ਕਿਹਾ ਕਿ ਇਸ ਕਿਸਮ ਦੀ ਥੈਰੇਪੀ ਲੋਕਾਂ ਨੂੰ ਅਣਸੁਲਝੇ ਕੇਸਾਂ ਵਿਚ ਹੱਲ ਕਰਨ ਵਿਚ ਸਹਾਇਤਾ ਕਰਦੀ ਹੈ ਜੋ ਚੰਗੇ ਰਿਸ਼ਤੇ ਬਣਾਉਣ ਜਾਂ ਸਮਾਜ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਉਨ੍ਹਾਂ ਦੀ ਯੋਗਤਾ ਵਿਚ ਰੁਕਾਵਟ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹੀਲਿੰਗ ਥੈਰੇਪਿਸਟ ਇਹ ਮੰਨਦੇ ਹਨ ਕਿ ਇਹ ਇਲਾਜ ਲੋਕਾਂ ਨੂੰ ਲੱਗੀਆਂ ਸੱਟਾਂ ਜਾਂ ਬਿਮਾਰੀਆਂ ਤੋਂ ਠੀਕ ਹੋਣ ਵਿਚ ਮਦਦ ਕਰ ਸਕਦਾ ਹੈ ਤੇ ਇਹ ਇਲਾਜ ਇਸ ਵਿਚਾਰ ਦੇ ਆਧਾਰਤ ਹੈ ਕਿ ਸਰੀਰ ਤੇ ਮਨ ਮਜ਼ਬੂਤੀ ਨਾਲ ਜੁਡ਼ੇ ਹੋਏ ਹਨ। ਸੰਸਥਾ ਦੇ ਸੱਦੇ ’ਤੇ ਕੈਂਪ ਵਿਚ ਉਚੇਚੇ ਤੌਰ ’ਤੇ ਸ਼ਾਮਲ ਹੋਏ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਸੀਨੀਅਰ ਆਗੂ ਮੱਸਾ ਸਿੰਘ ਮਾਡਲ ਟਾਊਨ ਵਾਲੇ, ਦਵਿੰਦਰ ਧੀਰ, ਕਮਲ ਪ੍ਰਭਾਕਰ, ਬਲਵਿੰਦਰ ਸਿੰਘ ਆਰੀਆਂਵਾਲ, ਲੱਕੀ ਸਰਪੰਚ, ਕਪਿਲ ਧੀਰ ਤੇ ਡਾ. ਅਮਰਨਾਥ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਰਣਜੀਤ ਸਿੰਘ ਖੋਜੇਵਾਲ ਨੇ ਸੰਸਥਾ ਵਲੋਂ ਹੀਲਿੰਗ ਥੈਰੇਪੀ ਕੈਂਪ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਪਾਰਟੀ ਵਲੋਂ ਵੀ ਵਿਦੇਸ਼ ਤੋਂ ਆਏ ਥੈਰੇਪੀ ਮਾਹਿਰਾਂ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ 47 ਵੀਆਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਧੂਮਧਾਮ ਨਾਲ ਸ਼ੁਰੂ ਅਗਲੀ ਖ਼ਬਰ ਸਰਕਾਰ ਹਾਈਕੋਰਟ ਵਲੋਂ ਦਿੱਤੇ ਗਏ ਫ਼ੈਸਲਿਆਂ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਨੂੰ ਇਨ-ਬਿਨ ਲਾਗੂ ਕਰੇ-ਸੁੱਚਾ ਸਿੰਘ ਪੰਜਾਬ...
Ad Position 24