ਦੁਨੀਆ ਨੂੰ ਅੱਖਾਂ ਦਿਖਾਉਣ ਵਾਲੇ ਟਰੰਪ ਨੂੰ ਅਮਰੀਕਾ ਦੇ ਲੋਕਾਂ ਨੇ ਦਿਖਾਈਆਂ ਅੱਖਾਂ
ਲੋਕਤੰਤਰ ਤਾਕਤਾਂ ਦੇ ਨਾਲ-ਨਾਲ ਹੁੰਦੀਆਂ ਹਨ ਜ਼ਿੰਮੇਵਾਰੀਆਂ ਵੀ ਨਾਟੋ, ਖਾਡ਼ੀ ਤੇ ਯੂਰਪੀਅਨ ਦੇਸ਼ਾਂ ਨੇ ਵੀ ਛੱਡਿਆ ਅਮਰੀਕਾ ਦਾ ਸਾਥ
ਸੁਲਤਾਨਪੁਰ ਲੋਧੀ, 5 ਨਵੰਬਰ (ਨਰੇਸ਼ ਹੈਪੀ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਰਿਪਬਲੀਕਨ ਪਾਰਟੀ ਦੀ ਹੋਈ ਜ਼ਬਰਦਸਤ ਹਾਰ ਨੇ ਡੋਨਾਲਡ ਟਰੰਪ ਦੀਆਂ ਤਾਕਤਾਂ ’ਤੇ ਇੱਕ ਤਰ੍ਹਾਂ ਨਾਲ ਲਗਾਮ ਲਗਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੌਰਾਨ ਜਿਵੇਂ ਦੁਨੀਆ ਦੇ ਸਾਰੇ ਮੁਲਕਾਂ ਨੂੰ ਟੈਰਿਫ਼ ਲਗਾ ਕੇ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਦੀ ਮੁਹਿੰਮ ਵਿੱਢੀ ਸੀ ਉਸ ਦਾ ਵਿਰੋਧ ਅਮਰੀਕਾ ਦੇ ਅੰਦਰ ਹੀ ਬਹੁਤ ਜ਼ਿਆਦਾ ਹੋਣ ਲੱਗਾ ਸੀ।
ਸੁਲਤਾਨਪੁਰ ਲੋਧੀ, 5 ਨਵੰਬਰ (ਨਰੇਸ਼ ਹੈਪੀ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਰਿਪਬਲੀਕਨ ਪਾਰਟੀ ਦੀ ਹੋਈ ਜ਼ਬਰਦਸਤ ਹਾਰ ਨੇ ਡੋਨਾਲਡ ਟਰੰਪ ਦੀਆਂ ਤਾਕਤਾਂ ’ਤੇ ਇੱਕ ਤਰ੍ਹਾਂ ਨਾਲ ਲਗਾਮ ਲਗਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੌਰਾਨ ਜਿਵੇਂ ਦੁਨੀਆ ਦੇ ਸਾਰੇ ਮੁਲਕਾਂ ਨੂੰ ਟੈਰਿਫ਼ ਲਗਾ ਕੇ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਦੀ ਮੁਹਿੰਮ ਵਿੱਢੀ ਸੀ ਉਸ ਦਾ ਵਿਰੋਧ ਅਮਰੀਕਾ ਦੇ ਅੰਦਰ ਹੀ ਬਹੁਤ ਜ਼ਿਆਦਾ ਹੋਣ ਲੱਗਾ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਈਰਾਨ ਨਾਲ ਬਿਨਾਂ ਵਜ੍ਹਾ ਛੇਡ਼ੀ ਜੰਗ ਨੇ ਵੀ ਮੱਧਕਾਲੀ ਚੋਣਾਂ ’ਚ ਟਰੰਪ ਦੀ ਪਾਰਟੀ ਨੂੰ ਹਰਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਇਜ਼ਰਾਇਲ ਦੇ ਦਬਾਅ ਥੱਲੇ ਈਰਾਨ ਨਾਲ ਜੰਗ ਛੇਡ਼ਨ ਕਾਰਨ ਸਮੁੱਚਾ ਯੂਰਪ ਜੋ ਅਮਰੀਕਾ ਦੇ ਪੈਰ ਵਿਚ ਪੈਰ ਧਰਦਾ ਸੀ, ਉਸ ਨੇ ਕਿਨਾਰਾ ਕਰ ਲਿਆ। ਸੰਤ ਸੀਚੇਵਾਲ ਨੇ ਕਿਹਾ ਕਿ ਦੁਨੀਆ ਨੂੰ ਮਹਿੰਗਾਈ ਦੀ ਮਾਰ ਝੱਲਣ ਲਈ ਮਜਬੂਰ ਕਰਨ ਵਾਲੇ ਟਰੰਪ ਦੀ ਅਕਲ ਅਮਰੀਕਾ ਦੇ ਲੋਕਾਂ ਨੇ ਟਿਕਾਣੇ ਲਿਆ ਦਿੱਤੀ ਹੈ। ਈਰਾਨੀ ਸਕੂਲ ’ਤੇ ਬੰਬਾਰੀ ਕਰਕੇ ਅਮਰੀਕਾ-ਇਜ਼ਰਾਇਲ ਨੇ ਕਿਹਡ਼ੀ ਜੰਗ ਜਿੱਤ ਲਈ ਹੈ, ਦੁਨੀਆ ਭਰ ’ਚ ਅਮਰੀਕਾ ਦਾ ਅਕਸ ਵਿਗਡ਼ਿਆ ਹੈ। ਉਨ੍ਹਾਂ ਟਰੰਪ ਦੀ ਤੁਲਨਾ ਨਿਰਦਈਪੁਣੇ ਨਾਲ ਕਰਦਿਆਂ ਕਿਹਾ ਕਿ ਹੰਕਾਰ ਨਾਲ ਭਰਿਆ ਟਰੰਪ ਵਾਈਟ ਹਾਊਸ ਵਿਚ ਦੂਜੇ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਨੂੰ ਜਿਸ ਤਰ੍ਹਾਂ ਜ਼ਲੀਲ ਕਰ ਰਿਹਾ ਸੀ, ਉਸ ਨੇ ਅਮਰੀਕਾ ਦੇ ਲੋਕਤੰਤਰ ਹੋਣ ਦੀਆਂ ਧੱਜੀਆਂ ਉਡਾ ਦਿੱਤੀਆਂ। ਈਰਾਨ ਨੂੰ ਬੰਬਾਂ ਨਾਲ ਤਬਾਹ ਕਰਨ ਵਾਲਾ ਟਰੰਪ ‘ਸ਼ਾਂਤੀ ਦਾ ਨੋਬਲ ਪੁਰਸਕਾਰ’ ਲੈਣ ਲਈ ਅਮਰੀਕਾ ਦਾ ਰਾਸ਼ਟਰਪਤੀ ਇਸ ਕਦਰ ਲੇਲਡ਼ੀਆਂ ਕੱਢੇਗਾ, ਦੁਨੀਆ ਨੇ ਕਦੇ ਸੋਚਿਆਂ ਨਹੀਂ ਸੀ ਹੋਣਾ।