ਹੈਰੋਇਨ ਸਮੇਤ 2 ਵਿਅਕਤੀ ਕਾਬੂ
ਫਗਵਾਡ਼ਾ, 11 ਨਵੰਬਰ (ਚਾਨਾ)-ਸਦਰ ਪੁਲਿਸ ਨੇ ਹੈਰੋਇਨ ਸਣੇ 2 ਵਿਅਕਤੀਆਂ ਨੂੰ ਕਾਬੂ ਕਰਕੇ ਐਨ. ਡੀ.
ਫਗਵਾਡ਼ਾ, 11 ਨਵੰਬਰ (ਚਾਨਾ)-ਸਦਰ ਪੁਲਿਸ ਨੇ ਹੈਰੋਇਨ ਸਣੇ 2 ਵਿਅਕਤੀਆਂ ਨੂੰ ਕਾਬੂ ਕਰਕੇ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਥਾਣੇਦਾਰ ਰੋਹਿਤਦੀਪ ਨੇ ਦੱਸਿਆ ਕਿ ਪੁਲਿਸ ਨੇ ਢੱਕ ਪੰਡੋਰੀ ਦੇ ਜਾਨਵਰਾ ਦੇ ਹਸਪਤਾਲ ਲਾਗਿਉਂ 2 ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਕਾਲੂ ਸਿੰਘ ਪੁੱਤਰ ਰਾਮ ਅਯੁੱਧਿਆ ਵਾਸੀ ਨੰਗਲ ਕਾਲੋਨੀ ਤੇ ਡਿਗਰ ਗੋਸਵਾਮੀ ਪੁੱਤਰ ਗੋਵਿੰਦ ਗੋਸਵਾਮੀ ਪਿੰਡ ਗੁੱਲਰ ਬੋਚ ਹਾਲ ਵਾਸੀ ਪਿੰਡ ਖਜ਼ੂਰਲਾ ਵਜੋਂ ਹੋਈ ਹੈ। ਇਸੇ ਤਰ੍ਹਾਂ ਰਾਵਲਪਿੰਡੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਨੌਜਵਾਨ ਦੀ ਪਛਾਣ ਮਨਦੀਪ ਗਿੱਲਾ ਉਰਫ਼ ਮਨੀ ਪੁੱਤਰ ਜ਼ੋਰਾਵਰ ਸਿੰਘ ਵਾਸੀ ਨਰੂਡ਼ ਵਜੋਂ ਹੋਈ ਹੈ।