ਭੁਲੱਥ ’ ਚ ਨਾਇਬ ਤਹਿਸੀਲਦਾਰ ਤਰਸੇਮ ਲਾਲ ਨੇ ਚਾਰਜ ਸੰਭਾਲਿਆ
ਭੁਲੱਥ, 12 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਤਹਿਸੀਲ ਭੁਲੱਥ ਵਿਖੇ ਤਰਸੇਮ ਲਾਲ ਨੇ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲ ਕੇ ਕੰਮਕਾਜ ਆਰੰਭ ਕਰ ਦਿੱਤਾ ਹੈ। ਉਹ ਮੁਕੇਰੀਆਂ ਤੋਂ ਬਦਲ ਕੇ ਤਹਿਸੀਲ ਭੁਲੱਥ ਵਿਖੇ ਆਏ ਹਨ।
ਭੁਲੱਥ, 12 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਤਹਿਸੀਲ ਭੁਲੱਥ ਵਿਖੇ ਤਰਸੇਮ ਲਾਲ ਨੇ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲ ਕੇ ਕੰਮਕਾਜ ਆਰੰਭ ਕਰ ਦਿੱਤਾ ਹੈ। ਉਹ ਮੁਕੇਰੀਆਂ ਤੋਂ ਬਦਲ ਕੇ ਤਹਿਸੀਲ ਭੁਲੱਥ ਵਿਖੇ ਆਏ ਹਨ। ਨਾਇਬ ਤਹਿਸੀਲਦਾਰ ਤਰਸੇਮ ਲਾਲ ਨੇ ਕਿਹਾ ਕਿ ਤਹਿਸੀਲ ਅੰਦਰ ਕੋਈ ਵੀ ਕੰਮ ਕਰਵਾਉਣ ਆਏ ਬਿਨਾਂ ਕਿਸੇ ਭੇਦਭਾਵ ਦੇ ਪਹਿਲ ਦੇ ਆਧਾਰ ’ਤੇ ਹਰੇਕ ਦਾ ਕੰਮ ਹੋਵੇਗਾ। ਇਸ ਮੌਕੇ ਤਹਿਸੀਲ ਸਟਾਫ਼ ਸੁਪਰਡੈਂਟ ਸੁਖਜਿੰਦਰ ਕੌਰ, ਇਲੈੱਕਸ਼ਨ ਇੰਚਾਰਜ ਤਰਸੇਮ ਸਿੰਘ, ਰੀਡਰ ਪਰਮਜੀਤ ਕੌਰ ਇਲੈੱਕਸ਼ਨ ਕਲਰਕ, ਗੁਰਪ੍ਰਤਾਪ ਸਿੰਘ ਇਲੈੱਕਸ਼ਨ ਕੋਆਰਡੀਨੇਟਰ ਤੇ ਰੀਡਰ ਐਸ.ਡੀ.ਐਮ. ਕਰਮਜੀਤ ਸਿੰਘ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਤਹਿਸੀਲਦਾਰ ਤਰਸੇਮ ਲਾਲ ਦਾ ਨਿੱਘਾ ਸਵਾਗਤ ਕੀਤਾ।