12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਜੀ . ਟੀ . ਰੋਡ ਢਿਲਵਾਂ ਨਜ਼ਦੀਕ ਸਡ਼ਕਾਂ ਦੇ ਬਰਮ ਹੋਏ ਨੀਵੇਂ

ਢਿਲਵਾਂ, 12 ਨਵੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)- ਜੀ. ਟੀ.

Ad Position 21
No active advertisement
ਅਜੀਤ ਡੈਸਕ 13-11-2026
ਢਿਲਵਾਂ, 12 ਨਵੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)- ਜੀ.ਟੀ. ਰੋਡ ਬੱਸ ਅੱਡਾ ਢਿਲਵਾਂ ਨਜ਼ਦੀਕ ਸਡ਼ਕ ਦੇ ਬਰਮ (ਸ਼ੌਲਡਰ) ਦਿਨੋਂ ਦਿਨ ਨੀਵੇਂ ਹੋ ਰਹੇ ਹਨ, ਜਿਸ ਨਾਲ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਇਸ ਸੰਬੰਧੀ ਰੋਜ਼ਾਨਾ ਆਉਣ ਜਾਣ ਵਾਲੇ ਦੋਪਹੀਆ ਤੇ ਹੋਰਨਾਂ ਵਾਹਨ ਚਾਲਕਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਦੇ ਨਿਰਦੇਸ਼ਾਂ ’ਤੇ ਹਰ ਸਾਲ ਟੋਲ ਦਰਾਂ ’ਚ ਤਾਂ ਵਾਧਾ ਹੋ ਰਿਹਾ ਹੈ, ਜਦਕਿ ਸਡ਼ਕਾਂ ਦਾ ਰੱਖ ਰਖਾਵ ਮਿਆਰੀ ਨਾ ਹੋਣ ਕਰਕੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਜ਼ਿਕਰਯੋਗ ਹੈ ਕਿ ਢਿਲਵਾਂ ਨਜ਼ਦੀਕ ਕਈ ਥਾਵਾਂ ’ਤੇ ਬਰਮ ਸਡ਼ਕ ਤੋਂ ਜ਼ਿਆਦਾ ਨੀਵੇਂ ਹਨ ਅਤੇ ਕਈ ਥਾਵਾਂ ’ਤੇ ਬਰਮਾ ਵਿਚ ਟੋਏ ਪਏ ਹੋਣ ਕਰਕੇ ਵਾਹਨ ਨੂੰ ਦੁਬਾਰਾ ਸਡ਼ਕ ’ਤੇ ਚਡ਼੍ਹਾਉਣ ਲੱਗਿਆਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦੱਸ ਦੇਈਏ ਕਿ ਉਕਤ ਸਡ਼ਕ ਅਤੇ ਟੋਲ ਪਲਾਜ਼ਾ ਢਿਲਵਾਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਅੰਮ੍ਰਿਤਸਰ ਸਥਿਤ ਦਫ਼ਤਰ ਅਧੀਨ ਆਉਂਦਾ ਹੈ ਪਰ ਉਨ੍ਹਾਂ ਵਲੋਂ ਸਡ਼ਕ ਤੇ ਬਰਮਾ ਦੇ ਰੱਖ ਰਖਾਵ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਸਿੱਟੇ ਵਜੋਂ ਬਰਮ ਸਡ਼ਕਾਂ ਤੋਂ ਨੀਵੇਂ ਹੋ ਗਏ ਹਨ। ਉਨ੍ਹਾਂ ਦੀ ਨੈਸ਼ਨਲ ਹਾਈਵੇ ਅਥਾਰਿਟੀ ਦੇ ਉੱਚ ਅਧਿਕਾਰੀਆਂ ਪਾਸੋਂ ਪੁਰਜ਼ੋਰ ਮੰਗ ਹੈ ਕਿ ਨੀਵੇਂ ਹੋ ਚੁੱਕੇ ਬਰਮਾ ਤੇ ਮਿੱਟੀ ਪਾ ਕੇ ਬਰਮਾ ਨੂੰ ਸਡ਼ਕ ਦੇ ਬਰਾਬਰ ਕੀਤਾ ਜਾਵੇ ਤਾਂ ਜੋ ਵਾਹਨ ਚਾਲਕਾਂ ਨੂੰ ਪੇਸ਼ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਦੁਆਬਾ ਵਲੋਂ ਮੰਗਾਂ ਸੰਬੰਧੀ ਸਰਕਾਰ ਖ਼ਿਲਾਫ਼ ਸੰਘਰਸ਼ ਉਲੀਕਣ ਦਾ ਫ਼ੈਸਲਾ ਅਗਲੀ ਖ਼ਬਰ ਭੁਲੱਥ ਤੋਂ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੂੰ ‘ਆਪ’ ਨੇ 2027 ਦੀਆਂ ਚੋਣਾਂ ਲਈ ਐਲਾਨਿਆ ਉਮੀਦਵਾਰ
Ad Position 24