14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਚੋਰੀ ਦੀਆਂ ਤਾਰਾਂ ਨੂੰ ਸਾਡ਼ ਕੇ ਤਾਂਬਾ ਕੱਢਦੇ ਤਿੰਨ ਕਬਾਡ਼ੀਏ ਕੀਤੇ ਪੁਲਿਸ ਹਵਾਲੇ ਆਏ ਦਿਨ ਮੋਟਰਾਂ ਤੋਂ ਹੋ ਰਹੀਆਂ ਤਾਰਾਂ ਚੋਰੀ ਕਾਰਨ ਬੇਹੱਦ ਕਿਸਾਨ ਪ੍ਰੇਸ਼ਾਨ-ਸਰਪੰਚ ਤਰਲੋਚਨ ਸਿੰਘ

ਕਾਲਾ ਸੰਘਿਆਂ, 14 ਨਵੰਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਦੇ ਲਹਿੰਦੇ ਪਾਸੇ ਸਥਿਤ ਗੁਰਦੁਆਰਾ ਟਾਂਵੀਂ ਸਾਹਿਬ ਨੇਡ਼ਿਓ ਨੌਜਵਾਨ ਕਿਸਾਨਾਂ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਸਾਡ਼ ਕੇ ਤਾਂਬਾ ਕੱਢਦੇ ਤਿੰਨ ਕਬਾਡ਼ੀਆਂ ਨੂੰ ਕਾਬੂ ਕਰਕੇ ਕਾਲਾ ਸੰਘਿਆਂ ਪੁਲਿਸ ਹਵਾਲੇ ਕੀਤਾ ਗਿਆ। ਇਸ ਮੌਕੇ ਸਥਾਨਕ ਪੁਲਿਸ ਚੌਂਕੀ ਵਿਖੇ ਪਿੰਡ ਸੰਧੂ ਚੱਠਾ ਤੇ ਸੁੰਨਡ਼ਵਾਲ ਦੇ ਇਕੱਤਰ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਏ ਦਿਨ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਤੇ ਹੋਰ ਸਮਾਨ ਚੋਰੀ ਹੋਣ ਦੀਆਂ ਘਟਨਾਵਾਂ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ ਹਨ।

Ad Position 21
No active advertisement
ਕਾਬੂ ਕੀਤੇ ਤਿੰਨ ਕਬਾਡ਼ੀਏ ਪੁਲਿਸ ਪਾਰਟੀ ਨਾਲ ਖਡ਼੍ਹੇ ਦਿਖਾਈ ਦੇ ਰਹੇ ਹਨ। ਤਸਵੀਰ : ਸੰਘਾ 15-11-2026
ਕਾਲਾ ਸੰਘਿਆਂ, 14 ਨਵੰਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਦੇ ਲਹਿੰਦੇ ਪਾਸੇ ਸਥਿਤ ਗੁਰਦੁਆਰਾ ਟਾਂਵੀਂ ਸਾਹਿਬ ਨੇਡ਼ਿਓ ਨੌਜਵਾਨ ਕਿਸਾਨਾਂ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਸਾਡ਼ ਕੇ ਤਾਂਬਾ ਕੱਢਦੇ ਤਿੰਨ ਕਬਾਡ਼ੀਆਂ ਨੂੰ ਕਾਬੂ ਕਰਕੇ ਕਾਲਾ ਸੰਘਿਆਂ ਪੁਲਿਸ ਹਵਾਲੇ ਕੀਤਾ ਗਿਆ। ਇਸ ਮੌਕੇ ਸਥਾਨਕ ਪੁਲਿਸ ਚੌਂਕੀ ਵਿਖੇ ਪਿੰਡ ਸੰਧੂ ਚੱਠਾ ਤੇ ਸੁੰਨਡ਼ਵਾਲ ਦੇ ਇਕੱਤਰ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਏ ਦਿਨ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਤੇ ਹੋਰ ਸਮਾਨ ਚੋਰੀ ਹੋਣ ਦੀਆਂ ਘਟਨਾਵਾਂ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ ਹਨ। ਕਿਸਾਨ ਯੂਨੀਅਨ ਦੇ ਆਗੂ ਬਿਂੰਦੂ ਸੁੰਨਡ਼ ਤੇ ਗੁਰਪ੍ਰੀਤ ਸਿੰਘ ਗੋਪੀ ਸੰਧੂ ਚੱਠਾ ਤੇ ਪਿੰਡ ਸੁੰਨਡ਼ਵਾਲ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਦੱਸਿਆ ਕਿ ਗੁਰਦੁਆਰਾ ਟਾਂਵੀਂ ਸਾਹਿਬ ਵਾਲੇ ਪਾਸੇ ਖੇਤਾਂ ਵੱਲੋਂ ਕਾਫ਼ੀ ਧੂੰਆਂ ਉੱਠਦਾ ਵਿਖਾਈ ਦਿੱਤਾ ਤਾਂ ਵੇਖਿਆ ਗਿਆ ਹੈ ਕਿ ਦੋ ਵਿਅਕਤੀ ਆਪਣੀਆਂ ਸਕੂਟਰੀਆਂ ਸਾਈਡ ਤੇ ਲਗਾ ਕੇ ਬਿਜਲੀ ਦੀਆਂ ਤਾਰਾਂ ਦੇ ਟੋਟੇ ਸਾਡ਼ ਰਹੇ ਰਹੇ ਸਨ ਜੋ ਤਾਰਾਂ ਮੋਟਰਾਂ ਤੋਂ ਕਥਿਤ ਤੌਰ ਤੇ ਚੋਰੀ ਕੀਤੀਆਂ ਲੱਗ ਰਹੀਆਂ ਸਨ ਤੇ ਇਨ੍ਹਾਂ ਤੋਂ ਪੁੱਛਣ ਤੇ ਇਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਪਾਏ ਜਿਸ ਤੇ ਨੌਜਵਾਨ ਕਿਸਾਨਾਂ ਵੱਲੋਂ ਕਾਲਾ ਸੰਘਿਆਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਚੌਂਕੀ ਇੰਚਾਰਜ ਏ.ਐਸ.ਆਈ. ਅਮਰਜੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਪਹੁੰਚੇ ਤੇ ਨੌਜਵਾਨ ਕਿਸਾਨਾਂ ਨੇ ਇਹਨਾਂ ਵਿਅਕਤੀਆਂ ਨੂੰ ਇਹਨਾਂ ਦੇ ਸਾਧਨਾਂ ਸਮੇਤ ਪੁਲਿਸ ਹਵਾਲੇ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਵੇਖਿਆ ਕਿ ਇਹ ਦੋਵੇਂ ਵਿਅਕਤੀ ਜਿਨ੍ਹਾਂ ਵਿਚੋਂ ਇਕ ਦਾ ਨਾਂਅ ਮੋਹਨ ਲਾਲ ਪੁੱਤਰ ਪ੍ਰਭੂ ਤੇ ਦੂਜੇ ਦਾ ਨਾਂਅ ਨਰਿੰਦਰ ਪੁੱਤਰ ਗਣੇਸ਼ ਦੋਵੇਂ ਵਾਸੀ ਉੱਤਰ ਪ੍ਰਦੇਸ਼ ਜੋ ਆਪਣੇ ਆਪ ਨੂੰ ਕਬਾਡ਼ ਦਾ ਕੰਮ ਕਰਦੇ ਦੱਸਦੇ ਹਨ ਇਹ ਤਾਂਬਾ ਕੱਢਣ ਲਈ ਤਾਰਾਂ ਸਾਡ਼ ਰਹੇ ਸਨ ਤੇ ਇਹਨਾਂ ਤੋਂ ਪੱੁਛਗਿੱਛ ਕਰਨ ਤੇ ਇਹਨਾਂ ਦੱਸਿਆ ਕਿ ਇਹ ਆਪਣੇ ਤੀਜੇ ਪ੍ਰਵਾਸੀ ਸਾਥੀ ਓਮ ਪ੍ਰਕਾਸ਼ ਵੱਲੋਂ ਇਹਨਾਂ ਨੂੰ ਇਹ ਬਿਜਲੀ ਦੀਆਂ ਤਾਰਾਂ ਸਾਡ਼ਨ ਲਈ ਦਿੱਤੀਆਂ ਗਈਆਂ ਸਨ ਅਤੇ ਪੁਲਿਸ ਵੱਲੋਂ ਓਮ ਪ੍ਰਕਾਸ਼ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਇਹ ਕਾਲਾ ਸੰਘਿਆਂ ਵਿਖੇ ਕਿਰਾਏ ਤੇ ਰਹਿ ਰਹੇ ਹਨ ਅਤੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਵਾਤਾਵਰਨ ਪੱਖੀ ਆਦਤਾਂ ਬਣਾਉਣ ਅਤੇ ਹਰਿਆ ਭਰਿਆ ਟਿਕਾਊ ਭਵਿੱਖ ਸਿਰਜਣ ਵਿਚ ਯੋਗਦਾਨ ਪਾਉਣ-ਨਵਿਤਾ ਨੰਦਨ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਫੁੱਲਾਂ ਦੀ ਕੀਤੀ ਮਨ...
Ad Position 24