ਫਗਵਾਡ਼ਾ-ਹੁਸ਼ਿਆਰਪੁਰ ਰੋਡ ’ਤੇ ਚੂਨੇ ਦੇ ਬੋਰਿਆਂ ਨਾਲ ਭਰਿਆ ਟਰਾਲਾ ਪਲਟਿਆ
ਫਗਵਾਡ਼ਾ, 21 ਨਵੰਬਰ (ਚਾਨਾ)-ਫਗਵਾਡ਼ਾ-ਹੁਸ਼ਿਆਰਪੁਰ ਰੋਡ ’ਤੇ ਪਿੰਡ ਰਾਵਲਪਿੰਡੀ ਵਿਖੇ ਬੀਤੀ ਰਾਤ ਚੂਨੇ ਦੇ ਬੋਰਿਆਂ ਨਾਲ ਭਰਿਆ ਇਕ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ’ਚ ਟਰਾਲੇ ਦਾ ਡਰਾਈਵਰ ਮਾਮੂਲੀ ਝਰੀਟਾਂ ਲੱਗਣ ਕਾਰਨ ਵਾਲ-ਵਾਲ ਬਚ ਗਿਆ, ਜਦਕਿ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ।
ਫਗਵਾਡ਼ਾ, 21 ਨਵੰਬਰ (ਚਾਨਾ)-ਫਗਵਾਡ਼ਾ-ਹੁਸ਼ਿਆਰਪੁਰ ਰੋਡ ’ਤੇ ਪਿੰਡ ਰਾਵਲਪਿੰਡੀ ਵਿਖੇ ਬੀਤੀ ਰਾਤ ਚੂਨੇ ਦੇ ਬੋਰਿਆਂ ਨਾਲ ਭਰਿਆ ਇਕ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ’ਚ ਟਰਾਲੇ ਦਾ ਡਰਾਈਵਰ ਮਾਮੂਲੀ ਝਰੀਟਾਂ ਲੱਗਣ ਕਾਰਨ ਵਾਲ-ਵਾਲ ਬਚ ਗਿਆ, ਜਦਕਿ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਟਰਾਲਾ ਫਗਵਾਡ਼ਾ ਤੋਂ ਹੁਸ਼ਿਆਰਪੁਰ ਵੱਲ ਜਾ ਰਿਹਾ ਸੀ। ਜਦੋਂ ਇਹ ਪਿੰਡ ਰਾਵਲਪਿੰਡੀ ਨੇਡ਼ੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਕਿਸੇ ਵਾਹਨ ਤੋਂ ਬਚਣ ਲਈ ਡਰਾਈਵਰ ਨੇ ਟਰਾਲੇ ਨੂੰ ਕਲੀਨਰ ਸਾਈਡ ਵੱਲ ਕੱਟ ਦਿੱਤਾ। ਇਸ ਦੌਰਾਨ ਸਡ਼ਕ ਦੇ ਕਿਨਾਰੇ ਬਰਮ ਨੀਵੇਂ ਹੋਣ ਤੇ ਮਿੱਟੀ ਨਾ ਹੋਣ ਕਾਰਨ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰਾਲੇ ਵਿਚ ਡਰਾਈਵਰ ਇਕੱਲਾ ਹੀ ਸਵਾਰ ਸੀ। ਹਾਦਸੇ ਤੋਂ ਬਾਅਦ ਨੇਡ਼ਲੇ ਇਲਾਕੇ ਦੇ ਵਸਨੀਕਾਂ ਨੇ ਸੰਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਫਗਵਾਡ਼ਾ-ਹੁਸ਼ਿਆਰਪੁਰ ਰੋਡ ਦੇ ਕਿਨਾਰਿਆਂ ’ਤੇ ਬਰਮਾਂ ਨੂੰ ਮਿੱਟੀ ਪਾ ਕੇ ਉੱਚਾ ਕੀਤਾ ਜਾਵੇ।