24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਰਾਸ਼ਟਰੀਆ ਸਾਂਹਸਮੱਲ ਸਾਂਸੀ ਧਰਮ ਸਮਾਜ ਸੰਘ ਦੀ ਪਿੰਡ ਬੁਤਾਲਾ ਵਿਖੇ ਵਿਸ਼ੇਸ਼ ਮੀਟਿੰਗ

ਢਿਲਵਾਂ, 24 ਨਵੰਬਰ (ਗੋਬਿੰਦ ਸੁਖੀਜਾ)-ਪਿੰਡ ਬੁਤਾਲਾ ਵਿਖੇ ਰਾਸ਼ਟਰੀਆ ਸਾਂਹਸਮੱਲ ਸਾਂਸੀ ਧਰਮ ਸਮਾਜ ਸੰਘ ਇੰਡੀਆ ਦੀ ਪੰਜਾਬ ਟੀਮ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ ’ਚ ਸੰਘ ਦੇ ਸੰਸਥਾਪਕ ਬਾਪੂ ਮੰਗਤ ਰਾਮ ਮਾਹਲਾ ਨੇ ਨਵੇਂ ਜੁਡ਼ੇ ਮੈਂਬਰਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।

Ad Position 21
No active advertisement
ਪਿੰਡ ਬੁਤਾਲਾ ਵਿਖੇ ਕਰਵਾਈ ਗਈ ਮੀਟਿੰਗ ਦਾ ਦ੍ਰਿਸ਼। ਤਸਵੀਰ: ਗੋਬਿੰਦ ਸੁਖੀਜਾ 25-11-2026
ਢਿਲਵਾਂ, 24 ਨਵੰਬਰ (ਗੋਬਿੰਦ ਸੁਖੀਜਾ)-ਪਿੰਡ ਬੁਤਾਲਾ ਵਿਖੇ ਰਾਸ਼ਟਰੀਆ ਸਾਂਹਸਮੱਲ ਸਾਂਸੀ ਧਰਮ ਸਮਾਜ ਸੰਘ ਇੰਡੀਆ ਦੀ ਪੰਜਾਬ ਟੀਮ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ ’ਚ ਸੰਘ ਦੇ ਸੰਸਥਾਪਕ ਬਾਪੂ ਮੰਗਤ ਰਾਮ ਮਾਹਲਾ ਨੇ ਨਵੇਂ ਜੁਡ਼ੇ ਮੈਂਬਰਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਸਰਬਜੀਤ ਸਿੰਘ ਉਪ ਪ੍ਰਧਾਨ ਪੰਜਾਬ ਦੇ ਗ੍ਰਹਿ ਵਿਚ ਹੋਈ ਮੀਟਿੰਗ ’ਚ ਵੱਡੀ ਗਿਣਤੀ ’ਚ ਸਮਾਜ ਦੇ ਅਹੁਦੇਦਾਰਾਂ ਤੇ ਸਮਾਜ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਘ ਦੇ ਸੰਸਥਾਪਕ ਬਾਪੂ ਮੰਗਤ ਰਾਮ ਮਾਹਲਾ ਨੇ ਕਿਹਾ ਉਨ੍ਹਾਂ ਦਾ ਮੁੱਖ ਮਕਸਦ ਸਮਾਜ ਨੂੰ ਇਕ ਮੰਚ ’ਤੇ ਇਕੱਠਾ ਕਰਨਾ ਤੇ ਸਮਾਜ ਦੀ ਭਲਾਈ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰਨਾ ਹੈ। ਇਸ ਮੌਕੇ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਕਲੇਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮਾਜ ਦੀ ਤਰੱਕੀ ਲਈ ਸਿੱਖਿਆ, ਏਕਤਾ ਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ। ਸਮਾਜ ਦੇ ਆਗੂਆਂ ਵਲੋਂ ਬਾਪੂ ਮੰਗਤ ਰਾਮ ਮਾਹਲਾ, ਮੇਜਰ ਸਿੰਘ ਕਲੇਰ, ਬੀਰ ਸਿੰਘ ਮਾਹਲਾ ਪੰਜਾਬ ਪ੍ਰਧਾਨ, ਸਰਬਜੀਤ ਸਿੰਘ ਉਪ ਪ੍ਰਧਾਨ ਪੰਜਾਬ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਬਲਵਿੰਦਰ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਬਨਾਰਸੀ ਲਾਲ ਮਾਹਲਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸਰਬਜੀਤ ਸਿੰਘ ਉਪ ਪ੍ਰਧਾਨ ਪੰਜਾਬ, ਪ੍ਰੇਮ ਹਿੰਮਤਾ ਜਲੰਧਰ, ਪਰਮਜੀਤ ਸਿੰਘ ਚੇਅਰਮੈਨ ਪੰਜਾਬ, ਸਰੂਪ ਸਿੰਘ ਪੱਡਾ ਜੁਆਇੰਟ ਸੈਕਟਰੀ, ਜੋਗਾ ਸਿੰਘ ਬਲਾਕ ਪ੍ਰਧਾਨ ਕਪੂਰਥਲਾ, ਬਲਵਿੰਦਰ ਕੁਮਾਰ ਉਪ ਜਨਰਲ ਸਕੱਤਰ ਪੰਜਾਬ, ਗੁਰਜੰਟ ਸਿੰਘ ਮਾਹਲਾ ਸਟੇਟ ਕੋਆਰਡੀਨੇਟਰ, ਚੈਂਕੀ ਬਿੱਡੂ ਮੀਡੀਆ ਇੰਚਾਰਜ ਪੰਜਾਬ, ਧਰਮਿੰਦਰ ਸਿੰਘ ਉਪ ਬਲਾਕ ਪ੍ਰਧਾਨ ਪੱਡਾ ਬੇਟ, ਕੁਲਵਿੰਦਰ ਸਿੰਘ ਮਾਹਲਾ ਕੋਆਰਡੀਨੇਟਰ ਬਟਾਲਾ, ਦੀਪਕ ਸਿੰਘ ਮਾਹਲਾ ਜ਼ਿਲ੍ਹਾ ਚੇਅਰਮੈਨ ਹੁਸ਼ਿਆਰਪੁਰ, ਦਿਲਬਾਗ ਸਿੰਘ ਜਨਰਲ ਸੈਕਟਰੀ ਪੰਜਾਬ ਸਰਲੀਆਂ, ਕੁਲਦੀਪ ਸਿੰਘ, ਸਰਬਜੀਤ ਸਿੰਘ, ਤਰਸੇਮ ਸਿੰਘ, ਸਿਕੰਦਰ ਸਿੰਘ ਮਾਹਲਾ, ਗੁਰਜਸਵੰਤ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ ਮੁਗਲ ਚੱਕ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋਡ਼ ਦਾ ਲੋਕਾਂ ’ਤੇ ਕੋਈ ਅਸਰ ਨਹੀਂ ਹੋਵੇਗਾ: ਵਿਧਾਇਕ ਧਾਲੀਵਾਲ ਅਗਲੀ ਖ਼ਬਰ ਅਕਾਲੀ ਗੁਰਦੁਆਰਾ ਬੰਗਾ ਰੋਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਸ਼...
Ad Position 24