12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2025

ਨਾਮੀਬੀਆ ਸੈਂਟਰਲ ਬੈਂਕ ਨੇ ਯੂ.ਪੀ.ਆਈ. ਵਰਗੀ ਤੁਰੰਤ ਭੁਗਤਾਨ ਪ੍ਰਣਾਲੀ ਵਿਕਸਤ ਕਰਨ ਲਈ ਲਾਇਸੈਂਸਿੰਗ ਕੀਤਾ ਸਮਝੌਤਾ - ਵਿਦੇਸ਼ ਮੰਤਰਾਲਾ

ਵਿੰਡਹੋਕ [ਨਾਮੀਬੀਆ], 9 ਜੁਲਾਈ - ਵਿਦੇਸ਼ ਮੰਤਰਾਲੇ ਨੇ (ਯੂਨੀਫਾਈਡ ਪੇਮੈਂਟਸ ਇੰਟਰਫੇਸ) ਦੀ ਤਾਇਨਾਤੀ ਲਈ ਭਾਰਤ ਅਤੇ ਨਾਮੀਬੀਆ ਵਿਚਕਾਰ ਲਾਇਸੈਂਸਿੰਗ ਸਮਝੌਤੇ ਦੀ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ...

Ad Position 21
No active advertisement
ਅਜੀਤ ਡੈਸਕ 09-07-2025

ਵਿੰਡਹੋਕ [ਨਾਮੀਬੀਆ], 9 ਜੁਲਾਈ - ਵਿਦੇਸ਼ ਮੰਤਰਾਲੇ ਨੇ (ਯੂਨੀਫਾਈਡ ਪੇਮੈਂਟਸ ਇੰਟਰਫੇਸ) ਦੀ ਤਾਇਨਾਤੀ ਲਈ ਭਾਰਤ ਅਤੇ ਨਾਮੀਬੀਆ ਵਿਚਕਾਰ ਲਾਇਸੈਂਸਿੰਗ ਸਮਝੌਤੇ ਦੀ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ 'ਤੇ ਪ੍ਰੈਸ ਕਾਨਫਰੰਸ ਦੌਰਾਨ, ਦੰਮੂ ਰਵੀ, ਸਕੱਤਰ (ਪੂਰਬ) ਨੇ ਕਿਹਾ ਕਿ ਨਾਮੀਬੀਆ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿੱਥੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਅਤੇ ਨਾਮੀਬੀਆ ਸੈਂਟਰਲ ਬੈਂਕ ਨੇ ਨਾਮੀਬੀਆ ਵਿਚ ਰੀਅਲ-ਟਾਈਮ ਭੁਗਤਾਨਾਂ ਵਿਚ ਯੂ.ਪੀ.ਆਈ. ਦੀ ਵਰਤੋਂ ਲਈ ਲਾਇਸੈਂਸਿੰਗ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਾਮੀਬੀਆ ਦੁਨੀਆ ਦਾ ਪਹਿਲਾ ਦੇਸ਼ ਹੈ ਜਿੱਥੇ ਨੈਸ਼ਨਲ ਪੇਮੈਂਟ ਕੋਆਪਰੇਸ਼ਨ ਆਫ਼ ਇੰਡੀਆ ਅਤੇ ਨਾਮੀਬੀਆ ਸੈਂਟਰਲ ਬੈਂਕ ਨੇ ਨਾਮੀਬੀਆ ਵਿਚ ਰੀਅਲ-ਟਾਈਮ ਭੁਗਤਾਨਾਂ ਲਈ ਯੂ.ਪੀ.ਆਈ.ਦੀ ਤਾਇਨਾਤੀ ਲਈ ਇਕ ਲਾਇਸੈਂਸਿੰਗ ਸਮਝੌਤਾ ਕੀਤਾ ਹੈ। ਇਹ ਇਕ ਮਹੱਤਵਪੂਰਨ ਵਿਕਾਸ ਹੈ। ਸਾਡਾ ਮੰਨਣਾ ਹੈ ਕਿ ਇਹ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਡਿਜੀਟਲ ਸਪੇਸ ਵਿਚ ਸਹਿਯੋਗ ਲਈ ਨਵੇਂ ਰਸਤੇ ਖੋਲ੍ਹੇਗਾ। ਇਹ ਸਹਿਯੋਗ ਨਾਮੀਬੀਆ ਨੂੰ ਇਕ ਰੀਅਲ-ਟਾਈਮ ਭੁਗਤਾਨ ਪ੍ਰਣਾਲੀ ਵਿਕਸਤ ਕਰਨ, ਡਿਜੀਟਲ ਵਿੱਤੀ ਸੇਵਾਵਾਂ ਨੂੰ ਵਧਾਉਣ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਯੋਗ ਬਣਾਏਗਾ। ਪ੍ਰਧਾਨ ਮੰਤਰੀ ਮੋਦੀ ਨੇ ਨਾਮੀਬੀਆ ਵਿਚ ਡਿਜੀਟਲ ਲੈਣ-ਦੇਣ ਦੀ ਵੀ ਸ਼ਲਾਘਾ ਕੀਤੀ, ਜੋ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਵਾਂਝੇ ਭਾਈਚਾਰਿਆਂ ਦੀ ਸੇਵਾ ਕਰਕੇ ਨਕਦੀ 'ਤੇ ਨਿਰਭਰਤਾ ਨੂੰ ਘਟਾਉਂਦੇ ਹਨ।

Ad Position 22
No active advertisement
ਪਿਛਲੀ ਖ਼ਬਰ ਐਪਲ ਨੇ ਭਾਰਤੀ ਮੂਲ ਦੇ ਸਾਬੀਹ ਖਾਨ ਨੂੰ ਨਵਾਂ ਸੀ.ਓ.ਓ. ਬਣਾਇਆ ਅਗਲੀ ਖ਼ਬਰ ਵਿਦੇਸ਼ੀ ਨੰਬਰ ਤੋਂ ਕਾਲ ਰਾਹੀਂ ਮੰਗੀ 50 ਲੱਖ ਦੀ ਫਿਰੌਤੀ ,ਕੁਝ ਦਿਨ ਪਹਿਲਾਂ ਹੋਇਆ ਸੀ ਜਾਨਲੇਵਾ ਹਮਲਾ
Ad Position 24