11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2025

ਸ਼ਰਧਾਲੂਆਂ ਦਾ 11ਵਾਂ ਜਥਾ ਪਹਿਲਗਾਮ ਦੇ ਨੂਨਵਾਨ ਬੇਸ ਕੈਂਪ ਤੋਂ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਗੁਫਾ ਦੀ ਯਾਤਰਾ ਲਈ ਰਵਾਨਾ

ਜੰਮੂ, 13 ਜੁਲਾਈ - ਅਮਰਨਾਥ ਯਾਤਰਾ ਨੇ ਆਸਥਾ ਅਤੇ ਸ਼ਰਧਾ ਦਾ ਇਕ ਨਵਾਂ ਇਤਿਹਾਸ ਰਚਿਆ ਹੈ। 3 ਜੁਲਾਈ ਤੋਂ ਸ਼ੁਰੂ ਹੋਈ ਇਸ ਪਵਿੱਤਰ ਯਾਤਰਾ ਵਿਚ ਹੁਣ ਤੱਕ 1.63 ਲੱਖ ਸ਼ਰਧਾਲੂ...

Ad Position 21
No active advertisement
ਅਜੀਤ ਡੈਸਕ 13-07-2025

 ਜੰਮੂ, 13 ਜੁਲਾਈ - ਅਮਰਨਾਥ ਯਾਤਰਾ ਨੇ ਆਸਥਾ ਅਤੇ ਸ਼ਰਧਾ ਦਾ ਇਕ ਨਵਾਂ ਇਤਿਹਾਸ ਰਚਿਆ ਹੈ। 3 ਜੁਲਾਈ ਤੋਂ ਸ਼ੁਰੂ ਹੋਈ ਇਸ ਪਵਿੱਤਰ ਯਾਤਰਾ ਵਿਚ ਹੁਣ ਤੱਕ 1.63 ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਸ ਦੇ ਨਾਲ ਹੀ, ਕੱਲ੍ਹ 6,639 ਸ਼ਰਧਾਲੂਆਂ ਦਾ ਇਕ ਹੋਰ ਜਥਾ ਜੰਮੂ ਤੋਂ ਕਸ਼ਮੀਰ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 3 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਵਿਚ ਹੁਣ ਤੱਕ 1.63 ਲੱਖ ਲੋਕ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। 6,639 ਸ਼ਰਧਾਲੂਆਂ ਦਾ ਇਕ ਹੋਰ ਜਥਾ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਦੋ ਸੁਰੱਖਿਆ ਕਾਫਲਿਆਂ ਨਾਲ ਕਸ਼ਮੀਰ ਘਾਟੀ ਲਈ ਰਵਾਨਾ ਹੋਇਆ।

ਅਧਿਕਾਰੀਆਂ ਨੇ ਦੱਸਿਆ ਕਿ 2,337 ਸ਼ਰਧਾਲੂਆਂ ਨੂੰ ਲੈ ਕੇ 116 ਵਾਹਨਾਂ ਦਾ ਪਹਿਲਾ ਸੁਰੱਖਿਆ ਕਾਫਲਾ ਸਵੇਰੇ 2.50 ਵਜੇ ਬਾਲਟਾਲ ਬੇਸ ਕੈਂਪ ਲਈ ਰਵਾਨਾ ਹੋਇਆ, ਜਦੋਂ ਕਿ 161 ਵਾਹਨਾਂ ਦਾ ਦੂਜਾ ਸੁਰੱਖਿਆ ਕਾਫਲਾ 4,302 ਸ਼ਰਧਾਲੂਆਂ ਨੂੰ ਲੈ ਕੇ ਨੂਨਵਾਨ (ਪਹਿਲਗਾਮ) ਬੇਸ ਕੈਂਪ ਲਈ ਸਵੇਰੇ 3.55 ਵਜੇ ਰਵਾਨਾ ਹੋਇਆ। ਵੀਰਵਾਰ ਨੂੰ ਪਹਿਲਗਾਮ 'ਚ 'ਛੜੀ ਮੁਬਾਰਕ' (ਭਗਵਾਨ ਸ਼ਿਵ ਦੀ ਪਵਿੱਤਰ ਗਦਾ) ਦਾ ਭੂਮੀ ਪੂਜਨ ਕਰਵਾਇਆ ਗਿਆ।

Ad Position 22
No active advertisement
ਪਿਛਲੀ ਖ਼ਬਰ ਦਿੱਲੀ : ਦਵਾਰਕਾ ਦੇ ਰੈਡੀਸਨ ਬਲੂ ਹੋਟਲ ਵਿਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ ਅਗਲੀ ਖ਼ਬਰ 5ਵੇਂ ਟੀ-20 'ਚ ਇੰਗਲੈਂਡ ਹੱਥੋਂ 5 ਵਿਕਟਾਂ ਨਾਲ ਹਾਰੀ ਭਾਰਤੀ ਮਹਿਲਾ ਕ੍ਰਿਕਟ ਟੀਮ, ਲੜੀ ਰਹੀ ਭਾਰਤ ਦੇ ਨਾਮ
Ad Position 24