10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2025

ਫਾਜ਼ਿਲਕਾ ’ਚ ਮੀਂਹ ਨੇ ਤੋੜੇ ਰਿਕਾਰਡ, ਸ਼ਹਿਰ ਹੋਇਆ ਜਲਥਲ

ਫ਼ਾਜ਼ਿਲਕਾ, 14 ਜੁਲਾਈ (ਬਲਜੀਤ ਸਿੰਘ)- ਪਿਛਲੇ ਦਿਨੀਂ ਮੌਸਮ ਵਿਭਾਗ ਦੀ ਚਿਤਾਵਨੀ ਦੇ ਚਲਦਿਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤੇਜ਼ ਮੀਂਹ ਅਤੇ ਹਨੇਰੀ ਦੇ ਆਸਾਰ ਸਨ, ਜਿਸ...

Ad Position 21
No active advertisement
ਅਜੀਤ ਡੈਸਕ 14-07-2025

ਫ਼ਾਜ਼ਿਲਕਾ, 14 ਜੁਲਾਈ (ਬਲਜੀਤ ਸਿੰਘ)- ਪਿਛਲੇ ਦਿਨੀਂ ਮੌਸਮ ਵਿਭਾਗ ਦੀ ਚਿਤਾਵਨੀ ਦੇ ਚਲਦਿਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤੇਜ਼ ਮੀਂਹ ਅਤੇ ਹਨੇਰੀ ਦੇ ਆਸਾਰ ਸਨ, ਜਿਸ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿਚ ਅੱਜ ਸਵੇਰ ਤੋਂ ਹੀ ਅਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਸਨ ਤੇ ਸਵੇਰੇ ਕਰੀਬ 8:30 ਤੋਂ ਮੀਂਹ ਸ਼ੁਰੂ ਹੋ ਗਿਆ ਅਤੇ ਲਗਾਤਾਰ ਦੁਪਹਿਰ ਤੱਕ ਜਾਰੀ ਹੈ। ਦੇਖਦੇ ਹੀ ਦੇਖਦੇ ਬਾਰਿਸ਼ ਇੰਨੀ ਤੇਜ਼ ਹੋ ਗਈ ਕਿ ਸਾਰਾ ਸ਼ਹਿਰ ਜਲ ਥਲ ਹੋ ਗਿਆ।

ਸ਼ਹਿਰ ਦੀਆਂ ਸੜਕਾਂ ਗਲੀਆਂ ਝੀਲਾਂ ਵਿਚ ਬਦਲ ਗਈਆਂ। ਬਾਜ਼ਾਰ ਵਿਚ ਪਾਣੀ ਭਰਨ ਕਾਰਨ ਕੁਝ ਦੁਕਾਨਾਂ ਵੀ ਬੰਦ ਪਈਆਂ ਹਨ ਤੇ ਖੇਤਾਂ ਵਿਚ ਵੀ ਭਾਰੀ ਬਾਰਿਸ਼ ਹੋਣ ਕਾਰਨ ਪਾਣੀ ਭਰ ਗਿਆ ਹੈ। ਸ਼ਹਿਰ ਦੀ ਅਬੋਹਰ ਰੋਡ, ਗਊਸ਼ਾਲਾ ਰੋਡ, ਹੋਟਲਾਂ ਬਾਜ਼ਾਰ, ਦਾਣਾ ਮੰਡੀ, ਬੱਸ ਸਟੈਂਡ, ਬੀਕਾਨੇਰ ਰੋਡ, ਡੈਡ ਰੋਡ, ਕੈਂਟ ਰੋਡ, ਸਮੇਤ ਹੋਰ ਥਾਵਾਂ ’ਤੇ ਪਾਣੀ ਜਮਾ ਹੋ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਵਿਸ਼ੇਸ਼ ਇਜਲਾਸ, ਤੀਜੇ ਦਿਨ ਦੀ ਕਾਰਵਾਈ ਹੋਈ ਸ਼ੁਰੂ ਅਗਲੀ ਖ਼ਬਰ ਕੁਝ ਦੇਰ ’ਚ ਸ਼ੁਰੂ ਹੋਵੇਗੀ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ
Ad Position 24