10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2025

ਤਖ਼ਤ ਸਾਹਿਬਾਨ ਦਰਮਿਆਨ ਚੱਲ ਰਿਹਾ ਵਿਵਾਦ ਖਤਮ ਹੋਣਾ ਸਵਾਗਤਯੋਗ- ਜਥੇਦਾਰ 96 ਕਰੋੜੀ

ਅੰਮ੍ਰਿਤਸਰ, 14 ਜੁਲਾਈ (ਜਸਵੰਤ ਸਿੰਘ ਜੱਸ)- ਨਿਹੰਗ ਸਿੰਘਾਂ ਦੀ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਹੈ ਕਿ ਸਿੱਖ ਪੰਥ...

Ad Position 21
No active advertisement
ਅਜੀਤ ਡੈਸਕ 14-07-2025

ਅੰਮ੍ਰਿਤਸਰ, 14 ਜੁਲਾਈ (ਜਸਵੰਤ ਸਿੰਘ ਜੱਸ)- ਨਿਹੰਗ ਸਿੰਘਾਂ ਦੀ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਹੈ ਕਿ ਸਿੱਖ ਪੰਥ ਵਿਚ ਸਿੱਖ ਤਖ਼ਤਾਂ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ। ਇਨ੍ਹਾਂ ਨੂੰ ਹਰ ਸਿੱਖ ਬੜੇ ਸਨਮਾਨ ਦੀ ਦ੍ਰਿਸ਼ਟੀ ਨਾਲ ਵੇਖਦਾ ਹੈ। ਸਿੱਖਾਂ ਲਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਹਨ ਅਤੇ ਉਨ੍ਹਾਂ ਦਾ ਸਥਾਨ ਬਾਦਸ਼ਾਹਾਂ ਦੇ ਤਖ਼ਤਾਂ ਤੋਂ ਵੀ ਵੱਧ ਸਤਿਕਾਰਯੋਗ ਹੈ, ਸਾਧ ਸੰਗਤ ਨੂੰ ‘ਦਰਬਾਰ’ ਵਰਗਾ ਮਾਣ ਪ੍ਰਾਪਤ ਹੈ। ਸਿੱਖ ਪੰਥ ਦੇ ਪੰਜ ਤਖ਼ਤ ਧਾਰਮਿਕ ਸਮਾਜਕ ਅਤੇ ਰਾਜਸੀ ਫੈਸਲਿਆਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਪਹਿਲਾਂ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਜਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਹੈ। ਇਨ੍ਹਾਂ ਦੋਹਾਂ ਤਖ਼ਤਾਂ ਦਰਮਿਆਨ ਜੋ ਮਰਯਾਦਾ ਪੱਖੋਂ ਅਤੀਤ ਵਿਚ ਖਿਚੋਤਾਣ ਪੈਦਾ ਹੋਇਆ ਸੀ, ਉਹ ਅੱਜ ਦੋਹਾਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਵਲੋਂ ਇਕ ਦੂਜੇ ਵਿਰੁੱਧ ਕੀਤੇ ਆਦੇਸ਼ ਵਾਪਸ ਲੈ ਲਏ ਜਾਣ ਨਾਲ ਕੌਮੀ ਦੁਬਿਧਾ ਦੂਰ ਹੋਈ ਹੈ। ਇਸ ਫੈਸਲੇ ਦਾ ਬੁੱਢਾ ਦਲ ਨੇ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਤਖ਼ਤ ਸਾਹਿਬਾਨਾਂ ਵਿਚ ਆਪਸੀ ਟਕਰਾਅ ਮੰਦਭਾਗਾ ਹੈ, ਇਹ ਨਹੀਂ ਹੋਣਾ ਚਾਹੀਦਾ।

ਉਨ੍ਹਾਂ ਕਿਹਾ ਇਹ ਤਣਾਅ ਖ਼ਤਮ ਹੋਣ ਨਾਲ ਪੰਥਕ ਜਲੋਅ ਪੈਦਾ ਹੋਵੇਗਾ ਅਤੇ ਮਨਾਈਆਂ ਜਾਣ ਵਾਲੀਆਂ ਸ਼ਤਾਬਦੀਆਂ ਦੇ ਸਮਾਗਮ ਪ੍ਰਭਾਵਤ ਹੋਣ ਤੋਂ ਬਚ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ, ਜਥੇਬੰਦੀਆਂ ਵਿੱਚ ਮਤਭੇਦ ਪੈਦਾ ਹੋਣ ਨਾਲ ਪੰਥਕ ਵਿਹਾਰ ਨੂੰ ਸੱਟ ਵਜਦੀ ਹੈ। ਉਨ੍ਹਾਂ ਕਿਹਾ ਜਥੇਦਾਰ ਦੀ ਨਿਯੁਕਤੀ ਅਤੇ ਮਰਯਾਦਾ ਸੰਬੰਧੀ ਖੜੇ ਵਿਵਾਦ ਨੂੰ ਵੀ ਸ੍ਰੋਮਣੀ ਕਮੇਟੀ ਜਲਦ ਹਲ ਕਰੇ, ਜਿਸ ਨਾਲ ਸਾਰਿਆ ਦਲਾਂ, ਜਥੇਬੰਦੀਆਂ ਸਮੁੱਚੇ ਖਾਲਸਾ ਪੰਥ ਅੰਦਰ ਸਦਭਾਵਨਾ ਬਣ ਸਕੇ।

Ad Position 22
No active advertisement
ਪਿਛਲੀ ਖ਼ਬਰ ਰਾਬਰਟ ਵਾਡਰਾ ਈ.ਡੀ. ਸਾਹਮਣੇ ਹੋਏ ਪੇਸ਼ ਅਗਲੀ ਖ਼ਬਰ ਪੰਜਾਬ ਦੇ ਸਰਕਾਰੀ ਕਾਲਜਾਂ ’ਚ 1158 ਸਹਾਇਕ ਪ੍ਰਫੈਸਰਾਂ ਦੀ ਭਰਤੀ ਰੱਦ- ਸੁਪਰੀਮ ਕੋਰਟ
Ad Position 24