10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2025

8 ਆਈ.ਪੀ.ਐਸ. ਅਧਿਕਾਰੀਆਂ (ਲੈਵਲ 16) ਨੂੰ ਡੀ.ਜੀ.ਪੀ. ਦੇ ਅਹੁਦੇ ਵਜੋਂ ਤਰੱਕੀ

ਚੰਡੀਗੜ੍ਹ, 14 ਜੁਲਾਈ-8 ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਡਾਇਰੈਟਰ ਜਨਰਲ ਦੇ ਅਹੁਦੇ 'ਤੇ ਤਰੱਕੀ...

Ad Position 21
No active advertisement
ਅਜੀਤ ਡੈਸਕ 14-07-2025

ਚੰਡੀਗੜ੍ਹ, 14 ਜੁਲਾਈ-8 ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਡਾਇਰੈਟਰ ਜਨਰਲ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ। ਇਹ ਤਰੱਕੀ ਤੁਰੰਤ ਪ੍ਰਭਾਵ ਨਾਲ ਹੈ, ਜਿਸ ਦਾ ਇਕ ਲੈਟਰ ਵੀ ਜਾਰੀ ਹੋਇਆ ਹੈ। ਦੱਸ ਦਈਏ ਕਿ ਇਹ ਸਾਰੇ ਅਧਿਕਾਰੀ 1994 ਬੈਚ ਦੇ ਹਨ, ਜਿਸ ਵਿਚ ਦੋ ਮਹਿਲਾ ਅਧਿਕਾਰੀ ਵੀ ਸ਼ਾਮਿਲ ਹਨ ਜਿਨ੍ਹਾਂ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ, ਉਨ੍ਹਾਂ ਵਿਚ ਨਰੇਸ਼ ਕੁਮਾਰ, ਰਾਮ ਸਿੰਘ, ਸੁਧਾਂਸ਼ੂ ਸ਼੍ਰੀਵਾਸਤਵ, ਵੀ. ਚੰਦਰਸ਼ੇਖਰ, ਅਮਰਦੀਪ ਸਿੰਘ ਰਾਏ, ਨੀਰਜਾ ਵੀ. ਅਤੇ ਅਨੀਤਾ ਪੁੰਜ ਦੇ ਨਾਂਅ ਸ਼ਾਮਿਲ ਹਨ। 

ਇਹ ਸਾਰੇ ਆਈ.ਪੀ.ਐਸ. ਅਧਿਕਾਰੀ ਇਸ ਵੇਲੇ ਏ.ਡੀ.ਜੀ.ਪੀ. ਰੈਂਕ ‘ਤੇ ਤਾਇਨਾਤ ਹਨ। ਨਿਯਮਾਂ ਮੁਤਾਬਕ, ਇਕ ਵਿਅਕਤੀ ਜੋ ਪੁਲਿਸ ਵਿਭਾਗ ਵਿਚ 18, 25 ਅਤੇ 30 ਸਾਲਾਂ ਲਈ ਆਈ.ਪੀ.ਐਸ. ਰੈਂਕ ‘ਤੇ ਤਾਇਨਾਤ ਹੈ, ਨੂੰ ਆਈ.ਜੀ., ਏ.ਡੀ.ਜੀ.ਪੀ. ਅਤੇ ਡੀ.ਜੀ.ਪੀ. ਦੇ ਅਹੁਦਿਆਂ ‘ਤੇ ਤਰੱਕੀ ਦਿੱਤੀ ਜਾ ਸਕਦੀ ਹੈ। ਭਾਰਤ ਸਰਕਾਰ ਦੇ ਪਰਸੋਨਲ ਵਿਭਾਗ ਦੇ ਉਪਬੰਧ ਅਤੇ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਵਿਚ ਡੀ.ਜੀ.ਪੀ. ਦੇ ਦੋ ਮਨਜ਼ੂਰਸ਼ੁਦਾ ਅਹੁਦੇ ਹਨ।

 

Ad Position 22
No active advertisement
ਪਿਛਲੀ ਖ਼ਬਰ ਕਰਨਾਲ ਨੇ ਪਸ਼ੂ ਪਾਲਣ ਤੇ ਦੁੱਧ ਉਤਪਾਦਨ ਦੀ ਦੁਨੀਆ 'ਚ ਰਚਿਆ ਇਤਿਹਾਸ, ਪਹਿਲੀ ਵਾਰ ਕਲੋਨਿੰਗ ਤਕਨਾਲੋਜੀ ਰਾਹੀਂ ਸਿਹਤਮੰਦ... ਅਗਲੀ ਖ਼ਬਰ ਡ੍ਰੈਗਨ ਪੁਲਾੜ ਯਾਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਕੀਤਾ ਅਨਡੌਕ
Ad Position 24