07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਯੂਨਾਈਟਡ ਟਰੇਡ ਯੂਨੀਅਨ ਪੰਜਾਬ ਵਲੋਂ 'ਪੰਜਾਬ ਪੁਲਿਸ' ਦੇ ਡਰਾਈਵਰਾਂ ਪ੍ਰਤੀ ਰਵੱਈਏ ਵਿਰੁੱਧ ਲਗਾਇਆ ਧਰਨਾ

ਲੋਹੀਆਂ ਖਾਸ (ਜਲੰਧਰ), 19 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਯੂਨਾਈਟਡ ਟਰੇਡ ਯੂਨੀਅਨ...

Ad Position 21
No active advertisement
ਅਜੀਤ ਡੈਸਕ 19-07-2025

ਲੋਹੀਆਂ ਖਾਸ (ਜਲੰਧਰ), 19 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਯੂਨਾਈਟਡ ਟਰੇਡ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਲੋਹੀਆਂ ਬਲਾਕ ਦੇ ਪਿੰਡ ਗਿੱਦੜ ਪਿੰਡੀ ਨੇੜੇ ਪੈਂਦੇ ਸਤਲੁਜ ਦਰਿਆ ਦੇ ਪੁਲ ਉਤੇ ਸਮੂਹ ਡਰਾਈਵਰਾਂ ਵਲੋਂ ਪੰਜਾਬ ਪੁਲਿਸ ਦੇ ਡਰਾਈਵਰਾਂ ਪ੍ਰਤੀ ਮਾੜੇ ਵਤੀਰੇ ਖਿਲਾਫ ਧਰਨਾ ਆਰੰਭ ਕਰ ਦਿੱਤਾ ਗਿਆ ਹੈ।

ਧਰਨੇ ਦੌਰਾਨ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਲੋਹੀਆਂ ਪੁਲਿਸ ਇਸ ਪੁੱਲ ’ਚ ਵੱਖ-ਵੱਖ ਫੋਰ ਵ੍ਹੀਲਰਾਂ ਦੇ ਡਰਾਈਵਰਾਂ ਨੂੰ ਆਨੇ-ਬਹਾਨੇ ਤੰਗ ਕਰਕੇ ਪੈਸੇ ਵਸੂਲਦੀ ਹੈ, ਜਿਸ ਤੋਂ ਤੰਗ ਆ ਕੇ ਅਸੀਂ ਧਰਨੇ ਦਾ ਫੈਸਲਾ ਲਿਆ ਹੈ ਅਤੇ ਇਹ ਧਰਨਾ ਉੱਚ ਅਧਿਕਾਰੀਆਂ ਦੇ ਆਉਣ ਤੱਕ ਜਾਰੀ ਰਹੇਗਾ। ਇਸ ਮੌਕੇ ਲਖਵਿੰਦਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਮੋਗਾ, ਨੈਬ ਸਿੰਘ ਪ੍ਰਧਾਨ ਫਿਰੋਜ਼ਪੁਰ, ਮਨਦੀਪ ਸਿੰਘ ਅੰਮ੍ਰਿਤਸਰ, ਗੁਰਮੁਖ ਸਿੰਘ ਮੱਲਾਂਵਾਲਾ ਸਮੇਤ ਹੋਰ ਜ਼ਿਲ੍ਹਿਆਂ ਦੀ ਟੀਮ ਵੀ ਹਾਜ਼ਰ ਸੀ। 

Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਮਾਮਲੇ 'ਤੇ ਸਪੀਕਰ ਸੰਧਵਾਂ ਵਲੋਂ ਕੇਂਦਰ 'ਤੇ ਤੰਜ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਜਾ ਰਿਹੈ -ਮੰਤਰੀ ਹਰਪਾਲ ਚੀਮਾ
Ad Position 24