06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਕੈਨੇਡਾ 2027 ’ਚ 6 ਲੱਖ 22 ਹਜ਼ਾਰ ਵਿਦੇਸ਼ੀਆਂ ਨੂੰ ਦੇਵੇਗਾ ਪੱਕੀ ਇਮੀਗ੍ਰੇਸ਼ਨ

ਸਤਪਾਲ ਸਿੰਘ ਜੌਹਲ ਟੋਰਾਂਟੋ, 6 ਨਵੰਬਰ-ਕੈਨੇਡਾ ਸਰਕਾਰ ਵਲੋਂ 2027 ਤੱਕ ਲਗਭਗ ਸਵਾ ਛੇ ਲੱਖ (622000) ਵਿਦੇਸ਼ੀਆਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਦੀ ਯੋਜਨਾ ਹੈ। ਬੀਤੇ ਕੱਲ੍ਹ ਸੰਸਦ ’ਚ ਪੇਸ਼ ਕੀਤੇ ਗਏ ਬਜਟ ਵਿਚ 2027 ਤੋਂ 2029 ਤੱਕ ਇਮੀਗ੍ਰੇਸ਼ਨ ਯੋਜਨਾ ਬਾਰੇ ਜ਼ਿਕਰ ਹੈ, ਜਿਸ ਨਾਲ ਦੇਸ਼ ਵਿਚ ਆਰਜ਼ੀ ਤੌਰ ’ਤੇ ਰਹਿ ਰਹੇ ਕਾਮਿਆਂ ਤੇ ...

Ad Position 21
No active advertisement
ਅਜੀਤ ਡੈਸਕ 07-11-2026

ਸਤਪਾਲ ਸਿੰਘ ਜੌਹਲ
ਟੋਰਾਂਟੋ, 6 ਨਵੰਬਰ-ਕੈਨੇਡਾ ਸਰਕਾਰ ਵਲੋਂ 2027 ਤੱਕ ਲਗਭਗ ਸਵਾ ਛੇ ਲੱਖ (622000) ਵਿਦੇਸ਼ੀਆਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਦੀ ਯੋਜਨਾ ਹੈ। ਬੀਤੇ ਕੱਲ੍ਹ ਸੰਸਦ ’ਚ ਪੇਸ਼ ਕੀਤੇ ਗਏ ਬਜਟ ਵਿਚ 2027 ਤੋਂ 2029 ਤੱਕ ਇਮੀਗ੍ਰੇਸ਼ਨ ਯੋਜਨਾ ਬਾਰੇ ਜ਼ਿਕਰ ਹੈ, ਜਿਸ ਨਾਲ ਦੇਸ਼ ਵਿਚ ਆਰਜ਼ੀ ਤੌਰ ’ਤੇ ਰਹਿ ਰਹੇ ਕਾਮਿਆਂ ਤੇ ਵਿਦਿਆਰਥੀਆਂ ਨੂੰ ਵੀ ਪੱਕੇ ਹੋਣ ਦਾ ਮੌਕਾ ਮਿਲੇਗਾ। ਆ ਰਹੇ ਸਾਲ, 2027 ਵਿਚ ਦੇਸ਼ ਵਿਚ 3.8 ਲੱਖ ਤੋਂ ਸਵਾ 4.2 ਲੱਖ ਦੇ ਕਰੀਬ ਵਿਦੇਸ਼ੀਆਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਦਾ ਟੀਚਾ ਰੱਖਿਆ ਗਿਆ ਹੈ।

ਇਸ ਤੋਂ ਇਲਾਵਾ ਕੈਨੇਡਾ ਵਿਚ ਪਹਿਲਾਂ ਤੋਂ ਆਰਜ਼ੀ ਤੌਰ ’ਤੇ ਰਹਿ ਰਹੇ 2 ਲੱਖ ਵਿਦੇਸ਼ੀਆਂ ਨੂੰ ਵੀ ਅਗਲੇ ਸਾਲ ਦੇ ਅਖੀਰ ਤੱਕ ਪੱਕੀ ਇਮੀਗ੍ਰੇਸ਼ਨ ਮਿਲ ਸਕਦੀ ਹੈ, ਜਿਨ੍ਹਾਂ ਵਿਚ 1 ਲੱਖ ਹੁਨਰਮੰਦ ਕਾਮਿਆਂ ਨੂੰ ਪੱਕੇ ਕਰਨ ਦੀ ਯੋਜਨਾ ਹੈ। ਆਰਜ਼ੀ ਠਾਹਰ ਵਾਲੇ ਵਿਦੇਸ਼ੀਆਂ ਨੂੰ ਪੱਕੇ ਕਰਨ ਲਈ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਵੱਖਰੇ ਪ੍ਰੋਗਰਾਮ ਤਿਆਰ ਕਰਕੇ ਪੱਕੀ ਇਮੀਗ੍ਰੇਸ਼ਨ ਦਿੱਤੇ ਜਾਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਸਰਕਾਰ ਵਲੋਂ 2027, 2028 ਅਤੇ 2029 ਦੌਰਾਨ ਹਰੇਕ ਸਾਲ ਪੌਣੇ ਚਾਰ ਲੱਖ ਦੇ ਕਰੀਬ ਵਿਦੇਸ਼ੀਆਂ ਨੂੰ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਰਾਹੀਂ ਦੇਸ਼ ਵਿਚ ਦਾਖ਼ਲ ਹੋਣ ਦਿੱਤਾ ਜਾਵੇਗਾ, ਪਰ ਉਨ੍ਹਾਂ ਵਿਚ ਵੱਧ ਗਿਣਤੀ ਕਾਮਿਆਂ (ਵਰਕ ਪਰਮਿਟ ਧਾਰਕਾਂ) ਦੀ ਹੋਵੇਗੀ। ਇਸ ਨਵੀਂ ਨੀਤੀ ਦਾ ਮੁੱਖ ਉਦੇਸ਼ ਕੈਨੇਡਾ ਵਿਚ ਪਹਿਲਾਂ ਤੋਂ ਰਹਿ ਰਹੇ ਕੱਚੇ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਪੱਕੀ ਇਮੀਗ੍ਰੇਸ਼ਨ ਲਈ ਵੱਧ ਮੌਕੇ ਪ੍ਰਦਾਨ ਕਰਨਾ ਹੈ ਅਤੇ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਦੀ ਨੀਤੀ ਨੂੰ ਕੰਟਰੋਲ ਵਿਚ ਰੱਖਦੇ ਹੋਏ ਦੇਸ਼ ਵਿਚ ਰੋਜ਼ਗਾਰ ਮੰਡੀ ਦੀਆਂ ਲੋੜਾਂ ਪੂਰੀਆਂ ਕਰਨਾ ਹੈ।

Ad Position 22
No active advertisement
ਪਿਛਲੀ ਖ਼ਬਰ ਝਾਰਖੰਡ ’ਚ ਟਰੱਕ ਹੇਠ ਆਉਣ ਕਾਰਨ 3 ਬੱਚਿਆਂ ਸਮੇਤ 7 ਲੋਕਾਂ ਦੀ ਮੌਤ ਅਗਲੀ ਖ਼ਬਰ ਦਿਲਜੀਤ ਦੋਸਾਂਝ ਲਾਸ ਵੇਗਾਸ ਦੇ ਲੈਟਿਨ ਗ੍ਰੈਮੀ ਐਵਾਰਡਜ਼ ’ਚ ਪੇਸ਼ ਕਰਨਗੇ ਪ੍ਰੋਗਰਾਮ
Ad Position 24