07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਬੇਅਦਬੀ 'ਤੇ ਬਣ ਰਹੇ ਕਾਨੂੰਨ ਦੀ ਕਿਤੇ ਵੀ ਦੁਰਵਰਤੋਂ ਨਾ ਹੋਵੇ- ਢੱਡਰੀਆਂ ਵਾਲੇ

ਨਡਾਲਾ, (ਕਪੂਰਥਲਾ) 19 ਜੁਲਾਈ (ਰਘਬਿੰਦਰ ਸਿੰਘ)-ਬੇਅਦਬੀਆਂ ਉਤੇ ਬਣ ਰਹੇ ਕਾਨੂੰਨ ਦੀ ਸ਼ਲਾਘਾ ਕਰਦਿਆਂ ਸਿੱਖ...

Ad Position 21
No active advertisement
ਅਜੀਤ ਡੈਸਕ 19-07-2025

ਨਡਾਲਾ, (ਕਪੂਰਥਲਾ) 19 ਜੁਲਾਈ (ਰਘਬਿੰਦਰ ਸਿੰਘ)-ਬੇਅਦਬੀਆਂ ਉਤੇ ਬਣ ਰਹੇ ਕਾਨੂੰਨ ਦੀ ਸ਼ਲਾਘਾ ਕਰਦਿਆਂ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਖਿਆ ਕਿ ਸਾਰੇ ਧਰਮ ਗ੍ਰੰਥ ਸਤਿਕਾਰਯੋਗ ਹਨ, ਕਿਸੇ ਵੀ ਧਰਮ ਦੀ ਬੇਅਦਬੀ ਨਾ ਹੋਵੇ। ਜੇਕਰ ਅਜਿਹਾ ਕਾਨੂੰਨ ਬਣਦਾ ਹੈ ਤਾਂ ਅਜਿਹੇ ਕੰਮ ਕਰਨ ਵਾਲੇ ਵਿਅਕਤੀ ਅਜਿਹੇ ਕੰਮ ਕਰਨ ਤੋਂ ਡਰੇਗਾ, ਹਾਂ ਪਰ ਇਹ ਨਾ ਹੋਵੇ ਕਿ ਇਸ ਕਾਨੂੰਨ ਦਾ ਦੁਰਉਪਯੋਗ ਹੋਣਾ ਸ਼ੁਰੂ ਹੋ ਜਾਵੇ ਕਿ ਕਰੇ ਕੋਈ ਤੇ ਭਰੇ ਕੋਈ।

ਉਨ੍ਹਾਂ ਆਖਿਆ ਕਿ ਕਈ ਵਾਰ ਅਜਿਹੇ ਕਾਨੂੰਨਾਂ ਦੀ ਗਲਤ ਵਰਤੋਂ ਹੋਣ ਲੱਗ ਜਾਂਦੀ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣਾ ਪਵੇਗਾ ਕਿ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਨਾ ਹੋਵੇ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਥੇ ਨਡਾਲਾ ਵਿਖੇ ਹਫਤਾਵਾਰੀ ਸਮਾਗਮ ਵਿਚ ਪੁੱਜੇ ਹੋਏ ਹਨ। 

Ad Position 22
No active advertisement
ਪਿਛਲੀ ਖ਼ਬਰ ਪਿੰਡ ਛੰਨ ਕਲਾਂ ਦੇ ਸਰਪੰਚ ਦਰਬਾਰਾ ਸਿੰਘ ਤੇ ਸਮੁੱਚੀ ਪੰਚਾਇਤ ਬਿਨਾਂ ਮੁਕਾਬਲੇ ਜੇਤੂ ਕਰਾਰ ਅਗਲੀ ਖ਼ਬਰ ਬੇਅਦਬੀ ਮਾਮਲੇ ਵਿਚ ਸਿਲੈਕਟ ਕਮੇਟੀ ਦਾ ਹੋਇਆ ਐਲਾਨ
Ad Position 24