07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਦੋ ਸਕੀਆਂ ਭੈਣਾਂ ਦੀ ਸੱਪ ਦੇ ਡੱਸਣ ਨਾਲ ਮੌਤ

ਮਾਛੀਵਾੜਾ ਸਾਹਿਬ, 19 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਪਵਾਤ...

Ad Position 21
No active advertisement
ਅਜੀਤ ਡੈਸਕ 19-07-2025

ਮਾਛੀਵਾੜਾ ਸਾਹਿਬ, 19 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਪਵਾਤ ਵਿਖੇ ਬੀਤੀ ਰਾਤ ਦਰਦਨਾਕ ਘਟਨਾ ਵਾਪਰੀ, ਜਿਸ ਵਿਚ 2 ਸਕੀਆਂ ਭੈਣਾਂ ਅਨੁਪਮ (11) ਅਤੇ ਸੁਰਭੀ (8) ਦੀ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਭੈਣਾਂ ਦੀ ਮਾਤਾ ਆਸ਼ਾ ਦੇਵੀ ਨੇ ਦੱਸਿਆ ਕਿ ਉਹ ਪਿਛਲੇ 4-5 ਸਾਲਾਂ ਤੋਂ ਆਪਣੇ 6 ਬੱਚਿਆਂ ਸਮੇਤ ਪਿੰਡ ਪਵਾਤ ਵਿਖੇ ਖੇਤਾਂ ਵਿਚ ਬਣੀ ਇਕ ਮੋਟਰ ਨੇੜੇ ਆਪਣੀ ਝੁੱਗੀਆਂ ਬਣਾ ਕੇ ਰਹਿ ਰਹੇ ਹਨ।

ਉਸ ਨੇ ਦੱਸਿਆ ਕਿ ਕੱਲ੍ਹ ਰਾਤ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੀਆਂ ਦੋਵੇਂ ਲੜਕੀਆਂ ਮੋਟਰ ਵਾਲੇ ਕਮਰੇ ਦੀ ਛੱਤ ’ਤੇ ਜਾ ਕੇ ਸੌਂ ਗਈਆਂ। ਰਾਤ ਕਰੀਬ 1 ਵਜੇ ਉਹ ਲਾਈਟ ਆਉਣ ਤੋਂ ਬਾਅਦ ਹੇਠਾਂ ਉੱਤਰ ਆਈਆਂ ਅਤੇ ਆ ਕੇ ਝੁੱਗੀ ਵਿਚ ਸੌਂ ਗਈਆਂ। ਲਾਈਟ ਜਾਣ ਤੋਂ ਬਾਅਦ ਇਹ ਮੁੜ ਛੱਤ ’ਤੇ ਚਲੀਆਂ ਗਈਆਂ ਜਿਥੇ ਉਕਤ ਦੋਵੇਂ ਲੜਕੀਆਂ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਅਸੀਂ ਸਾਰੇ ਜਾਗ ਪਏ ਅਤੇ ਦੇਖਿਆ ਕਿ ਇਕ ਸੱਪ ਹੇਠਾਂ ਵਿਹੜੇ ਵਿਚ ਫਿਰ ਰਿਹਾ ਹੈ, ਜਿਸ ਨੂੰ ਸਾਡੇ ਵਲੋਂ ਮਾਰ ਦਿੱਤਾ ਗਿਆ। ਕਰੀਬ 2 ਵਜੇ ਲੜਕੀ ਅਨੁਪਮ ਦੇ ਮੂੰਹ ’ਚੋਂ ਝੱਗ ਆਉਣੀ ਸ਼ੁਰੂ ਹੋ ਗਈ ਅਤੇ 10 ਮਿੰਟਾਂ ਬਾਅਦ ਦੂਸਰੀ ਲੜਕੀ ਸੁਰਭੀ ਦੇ ਮੂੰਹ ’ਚੋਂ ਵੀ ਝੱਗ ਨਿਕਲਣ ਲੱਗ ਪਈ ਜਿਨ੍ਹਾਂ ’ਚੋਂ ਇਕ ਲੜਕੀ ਦੇ ਗਲੇ ਤੇ ਦੂਜੀ ਲੜਕੀ ਦੇ ਹੱਥ ’ਤੇ ਸੱਪ ਵਲੋਂ ਡੱਸਣ ਦੇ ਨਿਸ਼ਾਨ ਬਣੇ ਹੋਏ ਸਨ। ਦੋਵੇਂ ਲੜਕੀਆਂ ਨੂੰ ਮਾਛੀਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। 

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਗੌਰਵ ਗਰਗ ਹਰਿਆਣਾ ਸਰਕਾਰ ਵਲੋਂ ਅਸਿਸਟੈਂਟ ਐਡਵੋਕੇਟ ਜਨਰਲ ਨਿਯੁਕਤ ਅਗਲੀ ਖ਼ਬਰ ਗੁਰਮੀਤ ਕੌਰ ਬਣੇ ਮਿਰਜ਼ਾ ਪੱਤੀ ਨਮੋਲ ਦੇ ਸਰਪੰਚ
Ad Position 24