05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪਿੰਡ ਰਾਏਪੁਰ ਪੀਰ ਬਖਸ਼ਵਾਲਾ ਦੇ ਨੌਜਵਾਨ ਦਵਿੰਦਰ ਸਿੰਘ ਦੀ ਕੈਨੇਡਾ ’ਚ ਮੌਤ

ਭੁਲੱਥ, (ਕਪੂਰਥਲਾ), 22 ਜੁਲਾਈ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਰਾਏਪੁਰ ਪੀਰ ਬਖ਼ਸਵਾਲਾ ਦੇ ਇਕ ਨੌਜਵਾਨ ਦੀ ਕੈਨੇਡਾ ਵਿਚ ਭੇਦ ਭਰੀ...

Ad Position 21
No active advertisement
ਅਜੀਤ ਡੈਸਕ 22-07-2025

ਭੁਲੱਥ, (ਕਪੂਰਥਲਾ), 22 ਜੁਲਾਈ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਰਾਏਪੁਰ ਪੀਰ ਬਖ਼ਸਵਾਲਾ ਦੇ ਇਕ ਨੌਜਵਾਨ ਦੀ ਕੈਨੇਡਾ ਵਿਚ ਭੇਦ ਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 27 ਸਾਲਾ ਨੌਜਵਾਨ ਦਵਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ, ਜੋ ਪੰਜ ਸਾਲ ਪਹਿਲਾਂ ਚੰਗੇ ਭਵਿੱਖ ਦੀ ਤਲਾਸ਼ ਵਿਚ ਰੋਜ਼ੀ ਰੋਟੀ ਕਮਾਉਣ ਕੈਨੇਡਾ ਗਿਆ ਸੀ ਤੇ ਕੁਝ ਸਾਲਾਂ ਤੋਂ ਪੀ. ਆਰ. ਹੋ ਚੁੱਕਾ ਸੀ।

ਅੱਜ ਸਵੇਰੇ ਕੈਨੇਡਾ ਤੋਂ ਫੋਨ ’ਤੇ ਜਾਣਕਾਰੀ ਮਿਲੀ ਕਿ ਉਨ੍ਹਾਂ ਦੇ 27 ਸਾਲਾ ਨੌਜਵਾਨ ਦਵਿੰਦਰ ਸਿੰਘ ਦੀ ਮੌਤ ਹੋ ਗਈ ਹੈ ਤੇ ਉਸ ਦੀ ਲਾਸ਼ ਭੇਦ ਭਰੀ ਹਾਲਤ ਵਿਚ ਝੀਲ ਦੇ ਕਿਨਾਰੇ ’ਤੋਂ ਮਿਲੀ ਹੈ। ਦਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਪਿੰਡ ਰਾਏਪੁਰ ਪੀਰ ਬਖ਼ਸਵਾਲਾ ਵਿਚ ਸੋਗ ਦੀ ਲਹਿਰ ਫੈਲ ਗਈ ।

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖਮੀ ਅਗਲੀ ਖ਼ਬਰ ਟਰੱਕ ਯੂਨੀਅਨ ਦੇ ਪੑਧਾਨ ਤੇ ਸਰਪੰਚ ਰੂਪਾ ਖੀਰਨੀਆਂ ਦੀ ਅਚਾਨਕ ਮੌਤ
Ad Position 24