05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਦਿੱਲੀ ਚ ਪ੍ਰਦਰਸ਼ਨਾਂ ਨੂੰ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਵਲੋਂ ਦਿੱਤੇ ਲਗਾਤਾਰ ਸਮਰਥਨ 'ਤੇ ਸੀ.ਏ.ਆਈ.ਟੀ. ਨੇ ਚੁੱਕੇ ਸਵਾਲ

ਨਵੀਂ ਦਿੱਲੀ, 5 ਨਵੰਬਰ - 'ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼' (ਸੀ.ਏ.ਆਈ.ਟੀ.) ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ...

Ad Position 21
No active advertisement
ਅਜੀਤ ਡੈਸਕ 05-11-2026

ਨਵੀਂ ਦਿੱਲੀ, 5 ਨਵੰਬਰ - 'ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼' (ਸੀ.ਏ.ਆਈ.ਟੀ.) ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਇਕ ਪੱਤਰ ਲਿਖਿਆ ਹੈ। ਇਸ ਵਿਚ ਦੇਸ਼ ਭਰ ਦੇ ਵਪਾਰੀ ਵਰਗ ਦੀ ਡੂੰਘੀ ਪੀੜਾ ਅਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਦੋਸ਼ ਲਾਇਆ ਗਿਆ ਹੈ ਕਿ ਪਿਛਲੇ ਇਕ ਮਹੀਨੇ ਦੌਰਾਨ ਦਿੱਲੀ ਵਿਚ ਸਿਆਸੀ ਰੈਲੀਆਂ, ਰੋਸ ਪ੍ਰਦਰਸ਼ਨਾਂ ਅਤੇ ਮੁਜ਼ਾਹਰਿਆਂ ਕਾਰਨ ਵਪਾਰਕ ਗਤੀਵਿਧੀਆਂ ਵਿਚ ਵਾਰ-ਵਾਰ ਵਿਘਨ ਪਿਆ ਹੈ। ਪੱਤਰ ਵਿਚ, ਸੀ.ਏ.ਆਈ.ਟੀ. ਨੇ 1 ਨਵੰਬਰ, 2026 ਨੂੰ ਆਯੋਜਿਤ ਕਾਂਗਰਸ ਦੀ ਰੈਲੀ, ਅਤੇ ਇਸ ਸਮੇਂ ਦੌਰਾਨ ਵੱਖ-ਵੱਖ ਸਮੂਹਾਂ ਵਲੋਂ ਕੀਤੇ ਗਏ ਪ੍ਰਦਰਸ਼ਨਾਂ ਨੂੰ ਕਾਂਗਰਸ ਪਾਰਟੀ ਅਤੇ ਹੋਰ ਸਿਆਸੀ ਪਾਰਟੀਆਂ ਵਲੋਂ ਦਿੱਤੇ ਗਏ ਲਗਾਤਾਰ ਸਮਰਥਨ 'ਤੇ ਸਵਾਲ ਚੁੱਕੇ ਹਨ।

Ad Position 22
No active advertisement
ਅਗਲੀ ਖ਼ਬਰ ਮਹਾਦੇਵ ਸੱਟੇਬਾਜ਼ੀ ਐਪ ਦਾ ਸਹਿ-ਪ੍ਰਮੋਟਰ ਰਵੀ ਉੱਪਲ ਦੁਬਈ ਚ ਗ੍ਰਿਫ਼ਤਾਰ
Ad Position 24