05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਮੌਨਸੂਨ ਇਜਲਾਸ ਦਾ ਦੂਜਾ ਦਿਨ: ਕਾਰਵਾਈ ਸ਼ੁਰੂ ਹੁੰਦਿਆਂ ਹੀ 12 ਵਜੇ ਤੱਕ ਮੁਲਤਵੀ ਹੋਈ ਲੋਕ ਤੇ ਰਾਜ ਸਭਾ ਦੀ ਕਾਰਵਾਈ

ਨਵੀਂ ਦਿੱਲੀ, 22 ਜੁਲਾਈ- ਅੱਜ ਸੰਸਦ ਦੇ ਮੌਨਸੂਨ ਇਜਲਾਸ ਦਾ ਦੂਜਾ ਦਿਨ ਹੈ। ਜਿਵੇਂ ਹੀ ਸੰਸਦ ਦੀ ਕਾਰਵਾਈ ਸ਼ੁਰੂ ਹੋਈ, ਲੋਕ ਸਭਾ ਵਿਚ ਹੰਗਾਮਾ ਹੋ ਗਿਆ। ਵਿਰੋਧੀ ਧਿਰ ਨੇ ਬਿਹਾਰ...

Ad Position 21
No active advertisement
ਅਜੀਤ ਡੈਸਕ 22-07-2025

ਨਵੀਂ ਦਿੱਲੀ, 22 ਜੁਲਾਈ- ਅੱਜ ਸੰਸਦ ਦੇ ਮੌਨਸੂਨ ਇਜਲਾਸ ਦਾ ਦੂਜਾ ਦਿਨ ਹੈ। ਜਿਵੇਂ ਹੀ ਸੰਸਦ ਦੀ ਕਾਰਵਾਈ ਸ਼ੁਰੂ ਹੋਈ, ਲੋਕ ਸਭਾ ਵਿਚ ਹੰਗਾਮਾ ਹੋ ਗਿਆ। ਵਿਰੋਧੀ ਧਿਰ ਨੇ ਬਿਹਾਰ ਵੋਟਰ ਸੂਚੀ ਦੀ ਸੋਧ ’ਤੇ ਚਰਚਾ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਹੰਗਾਮੇ ਕਾਰਨ ਲੋਕ ਸਭਾ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਇਸੇ ਤਰ੍ਹਾਂ ਰਾਜ ਸਭਾ ਵਿਚ ਵੀ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।


ਦੱਸ ਦੇਈਏ ਕਿ ਵਿਰੋਧੀ ਧਿਰ ਨੇ ਸੋਮਵਾਰ ਨੂੰ ਵੀ ਆਪ੍ਰੇਸ਼ਨ ਸੰਧੂਰ ਤੇ ਪਹਿਲਗਾਮ ਮੁੱਦਿਆਂ ’ਤੇ ਚਰਚਾ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਸੀ, ਜਿਸ ਕਾਰਨ ਲੋਕ ਸਭਾ ਦਿਨ ਭਰ ਚਾਰ ਵਾਰ ਮੁਲਤਵੀ ਕੀਤੀ ਗਈ ਸੀ।

Ad Position 22
No active advertisement
ਪਿਛਲੀ ਖ਼ਬਰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਅਸਤੀਫ਼ਾ ਹੋਇਆ ਮਨਜ਼ੂਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦਾ ਧਰਨਾ ਹਰ ਹਾਲ ਵਿਚ ਲੱਗੇਗਾ - ਢਿੱਲੋਂ
Ad Position 24