05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਬ੍ਰੇਕਾਂ ਫੇਲ੍ਹ ਹੋਣ ਕਾਰਨ ਟਰਾਲਾ ਹਾਦਸੇ ਦਾ ਹੋਇਆ ਸ਼ਿਕਾਰ, ਡਰਾਈਵਰ ਦੀ ਸੂਝ ਬੂਝ ਨਾਲ ਵੱਡਾ ਹਾਦਸਾ ਟਲਿਆ

ਪਠਾਨਕੋਟ, 22 ਜੁਲਾਈ (ਸੰਧੂ) - ਪਠਾਨਕੋਟ ਕੁੱਲੂ ਕੌਮੀ ਸ਼ਾਹ ਮਾਰਗ 'ਤੇ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ਯਾਦਗਾਰੀ ਗੇਟ ਨੇੜੇ, ਅੱਜ ਸਵੇਰੇ ਇਕ ਵੱਡਾ ਟਰਾਲਾ ਬ੍ਰੇਕਾਂ...

Ad Position 21
No active advertisement
ਅਜੀਤ ਡੈਸਕ 22-07-2025

ਪਠਾਨਕੋਟ, 22 ਜੁਲਾਈ (ਸੰਧੂ) - ਪਠਾਨਕੋਟ ਕੁੱਲੂ ਕੌਮੀ ਸ਼ਾਹ ਮਾਰਗ 'ਤੇ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ਯਾਦਗਾਰੀ ਗੇਟ ਨੇੜੇ, ਅੱਜ ਸਵੇਰੇ ਇਕ ਵੱਡਾ ਟਰਾਲਾ ਬ੍ਰੇਕਾਂ ਫੇਲ੍ਹ ਹੋਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ । ਹਾਲਾਂਕਿ, ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਡਰਾਈਵਰ ਦੀ ਸਿਆਣਪ ਕਾਰਨ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ। ਜਾਣਕਾਰੀ ਦਿੰਦੇ ਹੋਏ ਟਰਾਲੇ ਦੇ ਡਰਾਈਵਰ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਟਾਰਾਲੇ ਵਿਚ ਹਰਿਆਲ ਤੋਂ ਬਾਜਰਾ ਲੈ ਕੇ ਬਠਿੰਡਾ ਜਾ ਰਿਹਾ ਸੀ ਤੇ ਜਦੋਂ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ਨੇੜੇ ਪੁੱਜਾ ਤਾਂ ਉਸ ਦੇ ਟਰਾਲੇ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ ਅਤੇ ਬੜੀ ਮੁਸ਼ਕਲ ਤੋਂ ਬਾਅਦ ਉਸ ਨੇ ਟਰਾਲੇ ਨੂੰ ਕਾਬੂ ਕੀਤਾ । ਉਸ ਨੇ ਦੱਸਿਆ ਕਿ ਹਾਦਸੇ ਵਿਚ ਸਾਰਿਆਂ ਦਾ ਬਚਾਅ ਹੋ ਗਿਆ। ਟਰਾਲਾ ਕੌਮੀ ਸ਼ਾਹ ਮਾਰਗ 'ਤੇ ਖੜਾ ਹੋਣ ਕਾਰਨ ਆਵਾਜਾਈ ਵਿਵਸਥਾ ਵਿਚ ਕਾਫ਼ੀ ਵਿਘਨ ਪਿਆ ਤੇ ਪ੍ਰਸ਼ਾਸਨ ਵਲੋਂ ਟਰਾਲੇ ਨੂੰ ਕੌਮੀ ਸ਼ਾਹ ਮਾਰਗ ਤੋਂ ਇਕ ਪਾਸੇ ਕਰਨ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਇਕ ਇੰਚ ਵੀ ਜ਼ਮੀਨ ਜਾਣ ਨਹੀਂ ਦੇਵੇਗਾ - ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਸਰਕਾਰ ਵੱਖਰੇ ਤੌਰ ’ਤੇ ਸ਼ਤਾਬਦੀ ਮਨਾਉਣ ਦੀ ਥਾਂ ਸ਼੍ਰੋਮਣੀ ਕਮੇਟੀ ਨੂੰ ਕਰੇ ਸਹਿਯੋਗ - ਐਡਵੋਕੇਟ ਧਾਮੀ
Ad Position 24