05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ਼ ਹਰ ਹਫ਼ਤੇ ਲਗਾਏ ਜਾਣਗੇ ਧਰਨੇ- ਸੁਖਬੀਰ ਸਿੰਘ ਬਾਦਲ

ਲੁਧਿਆਣਾ, 22 ਜੁਲਾਈ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਵਿਖੇ ਹੋਏ ਇਕੱਠ ਸੰਬੰਧੀ ਟਵੀਟ ਕਰ ਕਿਹਾ ਕਿ ਮੀਂਹ - ਹਨ੍ਹੇਰੀ ਕਦੇ ਅਕਾਲੀਆਂ ਨੂੰ....

Ad Position 21
No active advertisement
ਅਜੀਤ ਡੈਸਕ 22-07-2025

ਲੁਧਿਆਣਾ, 22 ਜੁਲਾਈ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਵਿਖੇ ਹੋਏ ਇਕੱਠ ਸੰਬੰਧੀ ਟਵੀਟ ਕਰ ਕਿਹਾ ਕਿ ਮੀਂਹ - ਹਨ੍ਹੇਰੀ ਕਦੇ ਅਕਾਲੀਆਂ ਨੂੰ ਨਹੀਂ ਠੱਲ੍ਹ ਸਕਦੇ । ਇਹ ਹੈ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਜਰੀਵਾਲ ਅਤੇ ਉਸ ਦੀ ਲੁਟੇਰੀ ਜੁੰਡਲੀ ਦੀ ਲਿਆਂਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ਼ ਡੀ. ਸੀ. ਦਫ਼ਤਰ ਲੁਧਿਆਣਾ ਵਿਖੇ ਵਰ੍ਹਦੇ ਭਾਰੀ ਮੀਂਹ ਵਿਚ ਲੱਗਿਆ ਧਰਨਾ।

ਉਨ੍ਹਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਪਾਰਟੀ ਦੇ ਸਾਰੇ ਲੀਡਰ ਅਤੇ ਵਰਕਰ ਸਾਹਿਬਾਨਾਂ ਦਾ ਜਿੰਨ੍ਹਾਂ ਨੇ ਇਸ ਧਰਨੇ ਨੂੰ ਆਪਣੇ ਜੋਸ਼ ਨਾਲ ਕਾਮਯਾਬ ਬਣਾਇਆ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਦੀ ਇਸ ਲੁੱਟ ਖਿਲਾਫ਼ ਹਰ ਹਫ਼ਤੇ ਧਰਨੇ ਲਗਾਏ ਜਾਣਗੇ, ਅਗਲੇ ਦੋ ਧਰਨੇ - ਮੋਹਾਲੀ (28 ਜੁਲਾਈ) ਅਤੇ ਬਠਿੰਡਾ (4 ਅਗਸਤ) ਵਿਖੇ ਹੋਣਗੇ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਵਿਚ ਇਕ ਇੰਚ ਵੀ ਜ਼ਮੀਨ ਜ਼ਬਰਦਸਤੀ ਐਕਵਾਇਰ ਨਹੀਂ ਹੋਣ ਦੇਵੇਗਾ ਅਤੇ ਇਸ ਨੂੰ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ।

Ad Position 22
No active advertisement
ਪਿਛਲੀ ਖ਼ਬਰ ਮੁੰਬਈ ਰੇਲ ਧਮਾਕੇ: ਸੁਪਰੀਮ ਕੋਰਟ ਪੁੱਜੀ ਮਹਾਰਾਸ਼ਟਰ ਸਰਕਾਰ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਕੀ ਭਰੀਆਂ ਈ.ਮੇਲ ਭੇਜਣ ਵਾਲੇ ਦੋਸ਼ੀਆਂ ਦੇ ਨੇੜੇ ਪਹੁੰਚ ਚੁੱਕੇ ਹਾਂ- ਮੁੱਖ ਮੰਤਰੀ
Ad Position 24