03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਉਸ ਦੀ ਹੀ ਧਰਤੀ 'ਤੇ ਤੀਜੇ ਵਨਡੇ 'ਚ ਹਰਾ ਕੇ ਜਿੱਤੀ ਲੜੀ

ਡਰਹਮ, 23 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਖੇਡੀ ਗਈ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦੇ ਤੀਜੇ ਤੇ ਆਖ਼ਰੀ ਮੈਚ ਵਿਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਮਹਿਲਾ...

Ad Position 21
No active advertisement
ਅਜੀਤ ਡੈਸਕ 23-07-2025

ਡਰਹਮ, 23 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਖੇਡੀ ਗਈ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦੇ ਤੀਜੇ ਤੇ ਆਖ਼ਰੀ ਮੈਚ ਵਿਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਮਹਿਲਾ ਟੀਮ ਨੇ ਇੰਗਲੈਂਡ ਨੂੰ 13 ਦੌੜਾਂ ਨਾਲ ਹਰਾ ਕੇ ਲੜੀ 2-1 ਨਾਲ ਜਿੱਤ ਲਈ।

ਰਿਵਰਸਾਈਡ ਗਰਾਊਂਡ 'ਤੇ ਖੇਡੇ ਗਏ ਇਸ ਮੈਚ ਵਿਚ, ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਦੇ ਨੁਕਸਾਨ 'ਤੇ 318 ਦੌੜਾਂ ਬਣਾਈਆਂ। ਭਾਰਤ ਲਈ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 84 ਗੇਂਦਾਂ ਵਿਚ 14 ਚੌਕਿਆਂ ਦੀ ਮਦਦ ਨਾਲ 102 ਦੌੜਾਂ ਬਣਾਈਆਂ ਅਤੇ ਭਾਰਤ ਦੇ ਸਕੋਰ ਨੂੰ 300 ਤੋਂ ਪਾਰ ਲਿਜਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਜਵਾਬ ਵਿਚ, ਇੰਗਲੈਂਡ ਦੀ ਟੀਮ 49.5 ਓਵਰਾਂ ਵਿਚ 305 ਦੌੜਾਂ 'ਤੇ ਸਿਮਟ ਗਈ। ਕਪਤਾਨ ਹਰਮਨਪ੍ਰੀਤ ਕੌਰ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦ ਮੈਚ ਅਤੇ ਲੜੀ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦੀ ਸਿਰੀਜ਼ ਐਲਾਨਿਆ ਗਿਆ।

3 ਮੈਚਾਂ ਦੀ ਲੜੀ ਵਿਚ ਦੋਵੇਂ ਟੀਮਾਂ ਇਕ ਇਕ ਮੈਚ ਜਿੱਤ ਚੁੱਕੀਆਂ ਸਨ ਤੇ ਇਹ ਫ਼ੈਸਲਾਕੁੰਨ ਮੈਚ ਸੀ। ਇਸ ਤੋਂ ਪਹਿਲਾਂ, ਭਾਰਤੀ ਮਹਿਲਾ ਟੀਮ ਨੇ ਪੰਜ ਮੈਚਾਂ ਦੀ ਟੀ-20 ਲੜੀ ਵਿੱਚ ਇੰਗਲੈਂਡ ਨੂੰ 3-2 ਨਾਲ ਹਰਾਇਆ।

Ad Position 22
No active advertisement
ਪਿਛਲੀ ਖ਼ਬਰ ਡਬਲਯੂ.ਸੀ.ਐਲ. ਵਿਚ ਦੱਖਣੀ ਅਫ਼ਰੀਕਾ ਤੋਂ 88 ਦੌੜਾਂ ਨਾਲ ਹਾਰਿਆ ਭਾਰਤ ਅਗਲੀ ਖ਼ਬਰ ਮੌਨਸੂਨ ਇਜਲਾਸ ਦਾ ਤੀਜਾ ਦਿਨ, ਵਿਰੋਧੀ ਧਿਰ ਵਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ
Ad Position 24