03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਮੌਨਸੂਨ ਇਜਲਾਸ ਦਾ ਤੀਜਾ ਦਿਨ, ਵਿਰੋਧੀ ਧਿਰ ਵਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ

ਨਵੀਂ ਦਿੱਲੀ, 23 ਜੁਲਾਈ- ਅੱਜ ਸੰਸਦ ਦੇ ਮੌਨਸੂਨ ਇਜਲਾਸ ਦਾ ਤੀਜਾ ਦਿਨ ਹੈ। ਬਿਹਾਰ ਵਿਚ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ ਦੇ ਮੁੱਦੇ ’ਤੇ ਵਿਰੋਧੀ ਧਿਰ ਨੇ ਸੰਸਦ ਦੇ ਮਕਰ ਦੁਆਰ....

Ad Position 21
No active advertisement
ਅਜੀਤ ਡੈਸਕ 23-07-2025

ਨਵੀਂ ਦਿੱਲੀ, 23 ਜੁਲਾਈ- ਅੱਜ ਸੰਸਦ ਦੇ ਮੌਨਸੂਨ ਇਜਲਾਸ ਦਾ ਤੀਜਾ ਦਿਨ ਹੈ। ਬਿਹਾਰ ਵਿਚ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ ਦੇ ਮੁੱਦੇ ’ਤੇ ਵਿਰੋਧੀ ਧਿਰ ਨੇ ਸੰਸਦ ਦੇ ਮਕਰ ਦੁਆਰ ’ਤੇ ਵਿਰੋਧ ਪ੍ਰਦਰਸ਼ਨ ਕੀਤਾ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਲਗਾਤਾਰ ਦੂਜੇ ਦਿਨ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ। ਪ੍ਰਿਯੰਕਾ ਗਾਂਧੀ ਅਤੇ ਅਖਿਲੇਸ਼ ਯਾਦਵ ਵੀ ਉਨ੍ਹਾਂ ਨਾਲ ਦਿਖਾਈ ਦਿੱਤੇ। ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰਾਂ ਨੇ ਕਾਲੇ ਕੱਪੜੇ ਪਾ ਕੇ ਵਿਰੋਧ ਪ੍ਰਦਰਸ਼ਨ ਕੀਤਾ।

ਰਾਹੁਲ ਅਤੇ ਅਖਿਲੇਸ਼ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ। ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੇ ‘ਸੰਵਿਧਾਨਕ ਅਤੇ ਚੋਣ ਪ੍ਰਭਾਵ’ ’ਤੇ ਚਰਚਾ ਲਈ ਰਾਜ ਸਭਾ ਵਿਚ ਪ੍ਰਸਤਾਵ ਦਾ ਨੋਟਿਸ ਦਿੱਤਾ ਹੈ। ਇਸ ’ਤੇ ਅੱਜ ਚਰਚਾ ਕੀਤੀ ਜਾ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਉਸ ਦੀ ਹੀ ਧਰਤੀ 'ਤੇ ਤੀਜੇ ਵਨਡੇ 'ਚ ਹਰਾ ਕੇ ਜਿੱਤੀ ਲੜੀ ਅਗਲੀ ਖ਼ਬਰ ਪ੍ਰੀਤ ਨਗਰ ’ਚ ਬਾਲੀਵੁੱਡ ਦੀ ਵੱਡੀ ਫ਼ਿਲਮ ਬਾਰਡਰ-2 ਦੀ ਸ਼ੂਟਿੰਗ ਹੋਈ
Ad Position 24