03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਪ੍ਰੀਤ ਨਗਰ ’ਚ ਬਾਲੀਵੁੱਡ ਦੀ ਵੱਡੀ ਫ਼ਿਲਮ ਬਾਰਡਰ-2 ਦੀ ਸ਼ੂਟਿੰਗ ਹੋਈ

ਚੋਗਾਵਾਂ, (ਅੰਮ੍ਰਿਤਸਰ), 23 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਪੰਜਾਬੀ ਸਾਹਿਤ ਦੇ ਮੱਕਾ ਵਜੋਂ ਜਾਣੀ ਜਾਂਦੀ ਪ੍ਰੀਤ ਨਗਰ ਦੀ ਧਰਤੀ ’ਤੇ ਬਾਲੀਵੁੱਡ ਦੀ ਵੱਡੀ ਫ਼ਿਲਮ ਬਾਰਡਰ-2 ਦੀ....

Ad Position 21
No active advertisement
ਅਜੀਤ ਡੈਸਕ 23-07-2025

ਚੋਗਾਵਾਂ, (ਅੰਮ੍ਰਿਤਸਰ), 23 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਪੰਜਾਬੀ ਸਾਹਿਤ ਦੇ ਮੱਕਾ ਵਜੋਂ ਜਾਣੀ ਜਾਂਦੀ ਪ੍ਰੀਤ ਨਗਰ ਦੀ ਧਰਤੀ ’ਤੇ ਬਾਲੀਵੁੱਡ ਦੀ ਵੱਡੀ ਫ਼ਿਲਮ ਬਾਰਡਰ-2 ਦੀ ਸ਼ੂਟਿੰਗ ਸ਼ੁਰੂ ਹੋਈ, ਜਿਸ ਦਾ ਨਿਰਦੇਸ਼ਨ ਫਿਲਮਕਾਰ ਅਨੁਰਾਗ ਸਿੰਘ ਕਰ ਰਹੇ ਹਨ। ਜੇ. ਪੀ. ਦੱਤਾ ਦੇ ਜੇ. ਪੀ. ਫ਼ਿਲਮਜ਼ ਦੇ ਸੰਯੁਕਤ ਨਿਰਮਾਣ ਅਧੀਨ ਵਜੂਦ ਵਿਚ ਲਿਆਂਦੀ ਜਾ ਰਹੀ ਇਸ ਵੱਡੀ ਫ਼ਿਲਮ ਦੇ ਨਿਰਮਾਤਾਵਾਂ ’ਚ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਜੇ.ਪੀ. ਦੱਤਾ ਅਤੇ ਨਿੱਧੀ ਦੱਤਾ ਸ਼ੁਮਾਰ ਹਨ।

‘ਟੀ- ਸੀਰੀਜ਼’ ਦੁਆਰਾ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਸਨੀ ਦਿਓਲ, ਵਰੁਣ ਧਵਨ, ਦਿਲਜੀਤ ਦੁਸਾਂਝ ਅਤੇ ਅਹਾਨ ਸੈਟੀ ਮੁੱਖ ਭੂਮਿਕਾਵਾਂ ’ਚ ਹਨ। ਪ੍ਰੀਤ ਨਗਰ ਵਿਖੇ ਵਿਆਹ ਦਾ ਸ਼ੂਟ ਫਿਲਮਾਇਆ ਜਾ ਰਿਹਾ ਹੈ। ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਤੇ ਫੋਟੋ ਖਿੱਚਣ ਦੀ ਮਨਾਹੀ ਹੈ। ਇਹ ਫ਼ਿਲਮ ਅਣ-ਦੇਖੀ ਐਕਸ਼ਨ ਅਤੇ ਦੇਸ਼ ਭਗਤੀ ਦਾ ਵਾਅਦਾ ਕਰਦੀ ਹੈ। 23 ਜਨਵਰੀ 2026 ਨੂੰ ਸਿਨੇਮਾ ਘਰਾਂ ਵਿਚ ਇਹ ਫ਼ਿਲਮ ਰਿਲੀਜ਼ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਮੌਨਸੂਨ ਇਜਲਾਸ ਦਾ ਤੀਜਾ ਦਿਨ, ਵਿਰੋਧੀ ਧਿਰ ਵਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ ਅਗਲੀ ਖ਼ਬਰ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਬਕਾ ਸੰਸਦ ਮੈਂਬਰ ਅਤੇ ਅਦਾਕਾਰਾ ਕਿਰਨ ਖੇਰ ਨੂੰ ਭੇਜਿਆ 13 ਲੱਖ ਰੁਪਏ ਦਾ ਨੋਟਿਸ
Ad Position 24