03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਚੰਡੀਗੜ੍ਹ ਪ੍ਰਸ਼ਾਸਨ ਨੇ ਸਾਬਕਾ ਸੰਸਦ ਮੈਂਬਰ ਅਤੇ ਅਦਾਕਾਰਾ ਕਿਰਨ ਖੇਰ ਨੂੰ ਭੇਜਿਆ 13 ਲੱਖ ਰੁਪਏ ਦਾ ਨੋਟਿਸ

ਚੰਡੀਗੜ੍ਹ, 23 ਜੁਲਾਈ (ਸੰਦੀਪ ਕੁਮਾਰ ਮਾਹਨਾ) - ਯੂ. ਟੀ. ਪ੍ਰਸ਼ਾਸਨ ਨੇ ਫ਼ਿਲਮੀ ਅਦਾਕਾਰਾ ਅਤੇ ਚੰਡੀਗੜ੍ਹ ਤੋਂ 2 ਵਾਰ ਸੰਸਦ ਮੈਂਬਰ ਰਹੀ ਕਿਰਨ ਖੇਰ ਨੂੰ ਨੋਟਿਸ ਭੇਜਿਆ ਹੈ.....

Ad Position 21
No active advertisement
ਅਜੀਤ ਡੈਸਕ 23-07-2025

ਚੰਡੀਗੜ੍ਹ, 23 ਜੁਲਾਈ (ਸੰਦੀਪ ਕੁਮਾਰ ਮਾਹਨਾ) - ਯੂ. ਟੀ. ਪ੍ਰਸ਼ਾਸਨ ਨੇ ਫ਼ਿਲਮੀ ਅਦਾਕਾਰਾ ਅਤੇ ਚੰਡੀਗੜ੍ਹ ਤੋਂ 2 ਵਾਰ ਸੰਸਦ ਮੈਂਬਰ ਰਹੀ ਕਿਰਨ ਖੇਰ ਨੂੰ ਨੋਟਿਸ ਭੇਜਿਆ ਹੈ। ਦਰਅਸਲ ਇਹ ਨੋਟਿਸ ਕਿਰਨ ਖੇਰ ਵਲੋਂ ਚੰਡੀਗੜ੍ਹ ਦੀ ਸੰਸਦ ਮੈਂਬਰ ਰਹਿੰਦਿਆਂ ਸੈਕਟਰ 7 ਵਿਖੇ ਕੋਠੀ ਨੰਬਰ 23 ਅਲਾਟ ਕੀਤੀ ਗਈ ਸਰਕਾਰੀ ਕੋਠੀ ਦੀ ਲਾਇਸੈਂਸ ਫ਼ੀਸ ਨਾ ਭਰਨ ਕਾਰਨ ਭੇਜਿਆ ਗਿਆ ਹੈ।

ਉਨ੍ਹਾਂ ਨੂੰ ਕਰੀਬ 12 ਲੱਖ 76 ਹਜਾਰ 418 ਰੁਪਏ ਦਾ ਨੋਟਿਸ ਭੇਜਿਆ ਗਿਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲਾਇਸੈਂਸ ਫ਼ੀਸ ਭਰਨ ਸੰਬੰਧੀ ਕਿਰਨ ਖੇਰ ਨੂੰ ਕਈ ਵਾਰ ਸੂਚਿਤ ਵੀ ਕੀਤਾ ਗਿਆ ਸੀ, ਪ੍ਰੰਤੂ ਉਨ੍ਹਾਂ ਵਲੋਂ ਰਕਮ ਜਮਾਂ ਨਹੀਂ ਕਰਵਾਈ ਗਈ, ਜਿਸ ਦੇ ਚਲਦਿਆਂ ਉਨ੍ਹਾਂ ਤੋਂ ਹੁਣ ਬਕਾਇਆ ਰਕਮ ਉਪਰ 12 ਫ਼ੀਸਦ ਵਿਆਜ ਵੀ ਵਸੂਲਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪ੍ਰੀਤ ਨਗਰ ’ਚ ਬਾਲੀਵੁੱਡ ਦੀ ਵੱਡੀ ਫ਼ਿਲਮ ਬਾਰਡਰ-2 ਦੀ ਸ਼ੂਟਿੰਗ ਹੋਈ ਅਗਲੀ ਖ਼ਬਰ ਅੱਜ ਹੋਵੇਗੀ ਸ. ਫੌਜਾ ਸਿੰਘ ਦੀ ਅੰਤਿਮ ਅਰਦਾਸ
Ad Position 24