03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਰਿਲਾਇੰਸ ਅਨਿਲ ਅੰਬਾਨੀ ਗਰੁੱਪ ਵਿਰੁੱਧ ਜਾਂਚ : ਈ.ਡੀ. ਨੇ 2 ਜਹਾਜ਼ ਕੀਤੇ ਜ਼ਬਤ

ਨਵੀਂ ਦਿੱਲੀ, 3 ਨਵੰਬਰ (ਪੀ.ਟੀ.ਆਈ.) - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦੱਸਿਆ ਕਿ ਉਸ ਨੇ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਖ਼ਿਲਾਫ਼ ਬੈਂਕ ਧੋਖਾਧੜੀ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ 510 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਕੁਰਕ ਕੀਤਾ ਹੈ, ਜਿਸ ਵਿਚ ਦੋ ਜਹਾਜ਼ ਵੀ ਸ਼ਾਮਿਲ ਹਨ । ਇਹ ਜਾਂਚ ...

Ad Position 21
No active advertisement
ਅਜੀਤ ਡੈਸਕ 04-11-2026

ਨਵੀਂ ਦਿੱਲੀ, 3 ਨਵੰਬਰ (ਪੀ.ਟੀ.ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦੱਸਿਆ ਕਿ ਉਸ ਨੇ ਰਿਲਾਇੰਸ ਅਨਿਲ ਅੰਬਾਨੀ ਗਰੁੱਪ ਖ਼ਿਲਾਫ਼ ਬੈਂਕ ਧੋਖਾਧੜੀ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ 510 ਕਰੋੜ ਰੁਪਏ ਦੀਆਂ ਜਾਇਦਾਦਾਂ ਨੂੰ ਕੁਰਕ ਕੀਤਾ ਹੈ, ਜਿਸ ਵਿਚ ਦੋ ਜਹਾਜ਼ ਵੀ ਸ਼ਾਮਿਲ ਹਨ । ਇਹ ਜਾਂਚ ਰਿਲਾਇੰਸ ਹੋਮ ਫਾਈਨਾਂਸ ਲਿਮਟਿਡ/ਰਿਲਾਇੰਸ ਕਮਰਸ਼ੀਅਲ ਫਾਈਨਾਂਸ ਲਿਮਟਿਡ ’ਤੇ 263.05 ਕਰੋੜ ਰੁਪਏ ਦੀ ਧੋਖਾਧੜੀ ਤੇ ਰਿਲਾਇੰਸ ਕਮਿਊਨੀਕੇਸ਼ਨ ਲਿਮਟਿਡ ’ਤੇ 247.12 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ਾਂ ਨਾਲ ਸਬੰਧਿਤ ਹੈ ।

ਏਜੰਸੀ ਨੇ ਦੱਸਿਆ ਕਿ ਹਵਾਲਾ ਰਾਸ਼ੀ ਰੋਕੂ ਐਕਟ ਤਹਿਤ ਆਰ.ਸੀ.ਓ.ਐਮ. ਮਾਮਲੇ ਵਿਚ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵਿਚ 2 ਚਾਰਟਰਡ ਜਹਾਜ਼, ਜ਼ਮੀਨ ਦੇ 6 ਟੁਕੜੇ ਤੇ ਮਹਾਰਾਸ਼ਟਰ ਵਿਚ ਇਕ ਦਫ਼ਤਰੀ ਇਮਾਰਤ ਸ਼ਾਮਿਲ ਹਨ । ਏਜੰਸੀ ਨੇ ਅੱਗੇ ਦੱਸਿਆ ਕਿ ਆਰ.ਐਚ.ਐਫ.ਐਲ./ਆਰ.ਸੀ.ਐਫ.ਐਲ. ਮਾਮਲੇ ਵਿਚ, ਤਾਮਿਲਨਾਡੂ ਵਿਚ ਦੋ ਪਵਨ ਚੱਕੀਆਂ (ਵਿੰਡ ਮਿੱਲਾਂ), ਬੈਂਕ ਬੈਲੇਂਸ, ਫਿਕਸਡ ਡਿਪਾਜ਼ਿਟ ਤੇ ਨਿਵੇਸ਼ਾਂ ਨੂੰ ਕੁਰਕ ਕੀਤਾ ਗਿਆ ਹੈ ।

ਇਨ੍ਹਾਂ ਜਹਾਜ਼ਾਂ ਵਿਚ ਇਕ ‘ਡਸਾਲਟ ਫਾਲਕਨ 2000’ ਤੇ ਇਕ ‘ਐਮਬਰੇਅਰ’ ਸ਼ਾਮਿਲ ਹਨ । ਏਜੰਸੀ ਨੇ ਦਾਅਵਾ ਕੀਤਾ ਕਿ ਜਾਂਚ ਵਿਚ ਪਾਇਆ ਗਿਆ ਹੈ ਕਿ ਇਹ ਗਰੁੱਪ ਬੈਂਕਾਂ ਤੇ ਵਿੱਤੀ ਸੰਸਥਾਵਾਂ ਤੋਂ ਜਨਤਕ ਫੰਡਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਕੱਢਣ, ਨਿੱਜੀ ਵਰਤੋਂ ਲਈ ਕਾਰਪੋਰੇਟ ਸੰਪਤੀਆਂ ਨੂੰ ਧੋਖਾਧੜੀ ਨਾਲ ਸੁਰੱਖਿਅਤ ਘੇਰੇ ਵਿਚ ਰੱਖਣ ਲਈ ਆਈ.ਬੀ.ਸੀ. ਕਾਨੂੰਨ ਦੀ ਦੁਰਵਰਤੋਂ ਕਰਨ ਅਤੇ ਭਾਰਤ ਤੋਂ ਵਿਦੇਸ਼ੀ ‘ਟੈਕਸ ਹੈਵਨ’ ਵਿਚ ਜਨਤਕ ਫੰਡ ਭੇਜਣ ਵਿਚ ਸ਼ਾਮਿਲ ਸੀ ।

ਏਜੰਸੀ ਨੇ ਦੋਸ਼ ਲਾਇਆ ਕਿ ਇਸ ਰਕਮ ਦਾ ਇਕ ਵੱਡਾ ਹਿੱਸਾ ਪ੍ਰਮੋਟਰਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਨਿੱਜੀ ਲਾਭ ਲਈ ਵਰਤਿਆ ਗਿਆ ਸੀ । ਈ.ਡੀ. ਨੇ ਇਨ੍ਹਾਂ ਮਾਮਲਿਆਂ ਵਿਚ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਛੇ ਦੋਸ਼ ਪੱਤਰ ਦਾਖਲ ਕੀਤੇ ਹਨ । ਇਸ ਤੋਂ ਇਲਾਵਾ, ‘ਫੌਰਨ ਐਕਸਚੇਂਜ ਮੈਨੇਜਮੈਂਟ ਐਕਟ’ ਤਹਿਤ ਇਕ ਵੱਖਰੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ । ਇਸ ਤਾਜ਼ਾ ਹੁਕਮ ਦੇ ਨਾਲ, ਇਸ ਮਾਮਲੇ ਵਿਚ ਕੁਰਕ ਕੀਤੀ ਗਈ ਤੇ ਜ਼ਬਤ ਕੀਤੀ ਗਈ ਕੁੱਲ ਸੰਪੰਤੀ 23,100 ਕਰੋੜ ਹੈ ।

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਅਭਿਸ਼ੇਕ ਬੈਨਰਜੀ ਨੂੰ ਰਾਹਤ ਅਗਲੀ ਖ਼ਬਰ ਦੀਆ ਮਿਰਜ਼ਾ ਦੀ ਪਟਾਕਿਆਂ ਬਾਰੇ ਅਪੀਲ ’ਤੇ ਵਿਵਾਦ
Ad Position 24