03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਕੇਰਲ ਤੋਂ ਕਤਰ ਜਾ ਰਹੇ ਜਹਾਜ਼ ਦੀ ਐਮਰਜੈਂਸੀ ਲੈਡਿੰਗ

ਕੋਝੀਕੋਡ, (ਕੇਰਲ), 23 ਜੁਲਾਈ- ਕੇਰਲ ਦੇ ਕੋਝੀਕੋਡ ਤੋਂ ਕਤਰ ਦੀ ਰਾਜਧਾਨੀ ਦੋਹਾ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ ਵਿਚ ਉਡਾਣ ਭਰਨ ਤੋਂ ਬਾਅਦ ਤਕਨੀਕੀ ਖਰਾਬੀ ਆ ਗਈ....

Ad Position 21
No active advertisement
ਅਜੀਤ ਡੈਸਕ 23-07-2025

ਕੋਝੀਕੋਡ, (ਕੇਰਲ), 23 ਜੁਲਾਈ- ਕੇਰਲ ਦੇ ਕੋਝੀਕੋਡ ਤੋਂ ਕਤਰ ਦੀ ਰਾਜਧਾਨੀ ਦੋਹਾ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ ਵਿਚ ਉਡਾਣ ਭਰਨ ਤੋਂ ਬਾਅਦ ਤਕਨੀਕੀ ਖਰਾਬੀ ਆ ਗਈ। ਪਾਇਲਟ ਨੇ ਏ.ਟੀ.ਸੀ. (ਏਅਰ ਟਰੈਫਿਕ ਕੰਟਰੋਲ) ਨੂੰ ਜਹਾਜ਼ ਵਿਚ ਖਰਾਬੀ ਬਾਰੇ ਸੂਚਿਤ ਕੀਤਾ। ਇਸ ਤੋਂ ਬਾਅਦ, ਜਹਾਜ਼ ਨੂੰ ਕੇਰਲ ਦੇ ਕੋਝੀਕੋਡ ਹਵਾਈ ਅੱਡੇ ’ਤੇ ਸੁਰੱਖਿਅਤ ਵਾਪਸ ਉਤਾਰਿਆ ਗਿਆ। ਜਾਣਕਾਰੀ ਅਨੁਸਾਰ ਬੋਇੰਗ ਬੀ 738 ਮਾਡਲ ਦੇ ਜਹਾਜ਼ ਨੇ ਸਵੇਰੇ 8.50 ਵਜੇ ਉਡਾਣ ਭਰਨੀ ਸੀ। ਸਵੇਰੇ 9.17 ਵਜੇ ਉਡਾਣ ਭਰਨ ਤੋਂ ਬਾਅਦ, ਜਹਾਜ਼ ਨੂੰ ਵਾਪਸ ਜਾਣਾ ਪਿਆ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਜਹਾਜ਼ ਨੂੰ ਦੋ ਘੰਟੇ ਬਾਅਦ ਸਵੇਰੇ 11.12 ਵਜੇ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਿਆ ਗਿਆ।

ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਲਾਈਟ ਵਿਚ ਪਾਇਲਟ ਅਤੇ ਚਾਲਕ ਦਲ ਸਮੇਤ 188 ਲੋਕ ਸਵਾਰ ਸਨ। ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੇ ਕੈਬਿਨ ਏ.ਸੀ. ਵਿਚ ਕੁਝ ਤਕਨੀਕੀ ਸਮੱਸਿਆ ਸੀ। ਇਹ ਐਮਰਜੈਂਸੀ ਲੈਂਡਿੰਗ ਨਹੀਂ ਸੀ। ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਕਿਹਾ ਕਿ ਸਾਡੀ ਇਕ ਉਡਾਣ ਤਕਨੀਕੀ ਖਰਾਬੀ ਕਾਰਨ ਉਡਾਣ ਭਰਨ ਤੋਂ ਬਾਅਦ ਕੇਰਲ ਦੇ ਕੋਝੀਕੋਡ ਵਾਪਸ ਆ ਗਈ। ਅਸੀਂ ਤਰਜੀਹੀ ਆਧਾਰ ’ਤੇ ਇਕ ਬਦਲਵੇਂ ਜਹਾਜ਼ ਦਾ ਪ੍ਰਬੰਧ ਕੀਤਾ, ਦੇਰੀ ਦੌਰਾਨ ਮਹਿਮਾਨਾਂ ਨੂੰ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਅਤੇ ਉਡਾਣ ਰਵਾਨਾ ਹੋ ਗਈ।

 

Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਦੇ ਕਈ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਅਗਲੀ ਖ਼ਬਰ ਸੀ.ਬੀ.ਆਈ. ਅਦਾਲਤ ਨੇ 1992 ਦੇ ਪੁਲਿਸ ਮੁਕਾਬਲੇ 'ਚ ਚੌਕੀ ਇੰਚਾਰਜ ਨੂੰ ਕੀਤਾ ਬਰੀ
Ad Position 24